For the best experience, open
https://m.punjabitribuneonline.com
on your mobile browser.
Advertisement

ਬ੍ਰਿਜ ਭੂਸ਼ਣ ਦੀ ਹੋਰ ਜਾਂਚ ਸਬੰਧੀ ਅਪੀਲ ਰੱਦ

06:57 AM Apr 27, 2024 IST
ਬ੍ਰਿਜ ਭੂਸ਼ਣ ਦੀ ਹੋਰ ਜਾਂਚ ਸਬੰਧੀ ਅਪੀਲ ਰੱਦ
Advertisement

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਦੀ ਉਹ ਅਪੀਲ ਰੱਦ ਕਰ ਦਿੱਤੀ ਜਿਸ ਵਿੱਚ ਉਸ ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਏ ਜਿਣਸੀ ਸ਼ੋਸ਼ਣ ਕੇਸਾਂ ’ਚੋਂ ਇੱਕ ਮਾਮਲੇ ਦੀ ਹੋਰ ਜਾਂਚ ਦੀ ਮੰਗ ਕੀਤੀ ਸੀ। ਅਰਜ਼ੀ ਰੱਦ ਕਰਦਿਆਂ ਵਧੀਕ ਮੈਟਰੋਪੌਲੀਟਨ ਮੈਜਿਸਟਰੇਟ ਪ੍ਰਿਯੰਕਾ ਰਾਜਪੂਤ ਨੇ ਕੇਸ ’ਚ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਤੈਅ ਕਰਨ ਬਾਰੇ ਹੁਕਮ ਲਈ ਤਰੀਕ 7 ਮਈ ਤੈਅ ਕੀਤੀ ਹੈ। ਬ੍ਰਿਜ ਭੂਸ਼ਣ ਨੇ ਮਾਮਲੇ ਦੀ ਹੋਰ ਜਾਂਚ ਲਈ ਮੰਗ ਲਈ ਅਪੀਲ ਦਾਇਰ ਕੀਤੀ ਸੀ ਤੇ ਕਿਹਾ ਸੀ ਕਿ ਇੱਕ ਘਟਨਾ ਦੀ ਜਿਹੜੀ ਤਰੀਕ ਦੱਸੀ ਗਈ ਹੈ ਉਦੋਂ ਉਹ ਭਾਰਤ ਵਿੱਚ ਨਹੀਂ ਸੀ। ਇਸ ਘਟਨਾ ’ਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੁਸ਼ਤੀ ਫੈਡਰੇਸ਼ਨ ਦੇ ਦਫ਼ਤਰ ਵਿੱਚ ਉਸ ਦਾ ਸ਼ੋਸ਼ਣ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×