For the best experience, open
https://m.punjabitribuneonline.com
on your mobile browser.
Advertisement

ਛੱਜੂ ਮਾਜਰਾ ਦੇ ਵਸਨੀਕਾਂ ਵੱਲੋਂ ਪ੍ਰਸ਼ਾਸਨ ਨੂੰ ਸਾਰ ਲੈਣ ਦੀ ਅਪੀਲ

07:09 AM Sep 15, 2024 IST
ਛੱਜੂ ਮਾਜਰਾ ਦੇ ਵਸਨੀਕਾਂ ਵੱਲੋਂ ਪ੍ਰਸ਼ਾਸਨ ਨੂੰ ਸਾਰ ਲੈਣ ਦੀ ਅਪੀਲ
ਸੜਕ ’ਤੇ ਟੋਇਆਂ ਵਿੱਚ ਖੜ੍ਹਾ ਪਾਣੀ।
Advertisement

ਸ਼ਸ਼ੀ ਪਾਲ ਜੈਨ
ਖਰੜ, 14 ਸਤੰਬਰ
ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਛੱਜੂ ਮਾਜਰਾ ਦੇ ਵਸਨੀਕ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਬਿਲਡਰਾਂ ਵੱਲੋਂ ਉਸਾਰੀਆਂ ਕਲੋਨੀਆਂ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਪਿੰਡ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਸੀਵਰੇਜ ਸਿਸਟਮ ਅਧੂਰਾ ਹੈ ਅਤੇ ਪਿੰਡ ਛੱਜੂ ਮਾਜਰਾ ਦੇ ਲੋਕ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਪਲਾਟ ਮਾਲਕ ਨਾਲ ਮਸਲਾ ਹੱਲ ਕੀਤਾ ਜਾਵੇ।
ਉਨਾਂ ਲਿਖਿਆ ਹੈ ਕਿ ਪਿੰਡ ਛੱਜੂ ਮਾਜਰਾ ਵਾਇਆ ਸੰਤੇ ਮਾਜਰਾ ਤੋਂ ਖਰੜ ਜਾਣ ਵਾਲੀ ਲਿੰਕ ਸੜਕ ਆਵਾਜਾਈ ਦੇ ਯੋਗ ਨਹੀਂ ਹੈ। ਪਿੰਡ ਦੀ ਫਿਰਨੀ ਦਾ ਵੀ ਮਾੜਾ ਹਾਲ ਹੈ। ਪਿੰਡ ਛੱਜੂ ਮਾਜਰਾ ਤੋਂ ਬਾਹਰ ਜਾਣ ਵਾਲੇ ਰਸਤੇ ’ਤੇ ਬਣੀ ਇੱਕ ਸੁਸਾਇਟੀ ਦੇ ਸਾਹਮਣੇ ਖੁੱਲ੍ਹਾ ਪਲਾਟ ਛੱਪੜ ਬਣ ਗਿਆ ਹੈ।
ਇਸ ਸਬੰਧੀ ਪਿੰਡ ਦੇ ਆਗੂ ਕੁਲਦੀਪ ਸਿੰਘ ਸਿੰਧੂ ਤੇ ਹੋਰਨਾਂ ਨੇ ਦੱਸਿਆ ਛੱਜੂ ਮਾਜਰਾ ਚੌਕ ਵਿੱਚ ਬਾਜ਼ਾਰਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਕਾਰਨ ਆਵਾਜਾਈ ਦੀ ਦਿੱਕਤ ਆ ਰਹੀ ਹੈ।

Advertisement

Advertisement
Advertisement
Author Image

Advertisement