ਬਾਬਾ ਬਲਬੀਰ ਸਿੰਘ ਵੱਲੋਂ ਜਿੱਤ ਦੀ ਖੁਸ਼ੀ ਸ਼ਾਂਤੀ ਨਾਲ ਮਨਾਉਣ ਦੀ ਅਪੀਲ
09:00 AM Jun 03, 2024 IST
Advertisement
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਜੂਨ
ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਚੋਣਾਂ ਦੇ ਸੰਦਰਭ ਵਿੱਚ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਕਿਹਾ ਕਿ ਮਿਹਨਤੀ ਤੇ ਸੰਘਰਸ਼ੀ ਵਿਅਕਤੀ ਲਈ ਹਾਰ ਜਿੱਤ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਇਹ ਚੁਣੌਤੀ ਵਿਚੋਂ ਹੀ ਪੈਦਾ ਹੁੰਦੀ ਹੈ, ਸੰਸਦੀ ਚੋਣਾਂ ਦੌਰਾਨ ਲੋਕ ਫਤਵਾ ਲੈ ਕੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਹਿਜ਼ਤਾ ਦਾ ਲੜ ਫੜ ਕੇ ਰੱਖਣਾ ਚਾਹੀਦਾ ਹੈ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਬਗੈਰ ਕਿਸੇ ਰੌਲੇ ਰੱਪੇ ਤੋਂ ਨਿਮਰ ਵਿਅਕਤੀ ਵਜੋਂ ਆਪਣੇ ਧਾਰਮਿਕ ਆਸਥਾ ਵਾਲੇ ਅਸਥਾਨ ’ਤੇ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਰ ਵੀ ਮਨੁੱਖ ਨੂੰ ਬਹੁਤ ਕੁੱਝ ਸਿਖਾਉਂਦੀ ਹੈ। ਉਨ੍ਹਾਂ ਉਮੀਦਵਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਜੇਤੂ ਉਮੀਦਵਾਰ ਸ਼ਾਂਤੀ ਪੂਰਵਕ ਆਪਣੀ ਜਿੱਤ ਦੀ ਖੁਸ਼ੀ ਮਨਾਉਣ।
Advertisement
Advertisement