For the best experience, open
https://m.punjabitribuneonline.com
on your mobile browser.
Advertisement

ਸੈਰ-ਸਪਾਟਾ ਹੱਬ ਲਈ ਸਥਾਨਕ ਕਾਰੋਬਾਰੀਆਂ ਤੋਂ ਸਹਿਯੋਗ ਦੀ ਅਪੀਲ

06:51 AM Jul 08, 2023 IST
ਸੈਰ ਸਪਾਟਾ ਹੱਬ ਲਈ ਸਥਾਨਕ ਕਾਰੋਬਾਰੀਆਂ ਤੋਂ ਸਹਿਯੋਗ ਦੀ ਅਪੀਲ
ਉਦਯੋਗਪਤੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ। -ਫੋਟੋ: ਧਵਨ
Advertisement

ਐੱਨ ਪੀ ਧਵਨ
ਪਠਾਨਕੋਟ, 7 ਜੁਲਾਈ
ਪੰਜਾਬ ਸਰਕਾਰ ਰਣਜੀਤ ਸਾਗਰ ਡੈਮ ਦੇ ਖੇਤਰ ਨੂੰ ਈਕੋ ਟੂਰਿਜ਼ਮ ਹੱਬ ਬਣਾਉਣ ਲਈ ਯਤਨਸ਼ੀਲ ਹੈ। ਇਸ ਕਰਕੇ ਪਠਾਨਕੋਟ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਮਿਲ ਕੇ ਇਸ ਹੱਬ ਨੂੰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਸੱਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇੱਥੇ ਉਦਯੋਗਪਤੀਆਂ, ਵਪਾਰੀਆਂ ਅਤੇ ਉਘੇ ਪਤਵੰਤਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਆਗੂ ਸਤੀਸ਼ ਮਹਿੰਦਰੂ, ਪੈਸਕੋ ਦੇ ਚੇਅਰਮੈਨ ਕੈਪਟਨ ਸੁਨੀਲ ਗੁਪਤਾ, ਹੋਟਲ ਕਾਰੋਬਾਰੀ ਵਿਨੋਦ ਮਹਾਜਨ ਸਰਾਫ, ਡਾ. ਕੇਡੀ ਸਿੰਘ, ਡਾ. ਤਰਸੇਮ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਰਾਜੇਸ਼ ਪੁਰੀ, ਜਨਰਲ ਸਕੱਤਰ ਰਾਮ ਪਾਲ ਭੰਡਾਰੀ, ਇੰਜਨੀਅਰ ਐੱਸਕੇ ਪੁੰਜ, ਖੱਤਰੀ ਸਭਾ ਪ੍ਰਧਾਨ ਰੋਮੀ ਵਡੈਹਰਾ, ਨਰੇਸ਼ ਅਰੋੜਾ, ਵਿਜੇ ਪਾਸੀ, ਡਾ. ਐਮਐਲ ਅੱਤਰੀ, ਆਰਕੇ ਖੰਨਾ, ਰਮੇਸ਼ ਐਡਵੋਕੇਟ, ਚੰਦਨ ਮਹਿੰਦਰੂ, ਸੋਇੰਮ ਮਹਿੰਦਰੂ, ਸੰਯਮ ਮਹਿੰਦਰ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੰਦ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ, ਕੁਦਰਤ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ ਅਤੇ ਇੱਥੇ ਇਕੱਲਾ ਟੂਰਿਜ਼ਮ ਹੀ ਨਹੀਂ ਹੋਰ ਕਾਰੋਬਾਰ ਨੂੰ ਵੀ ਵਿਕਸਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜਦੋਂ ਸੈਲਾਨੀ ਪਠਾਨਕੋਟ ਤੋਂ ਡਲਹੌਜ਼ੀ ਨੂੰ ਚਲਦੇ ਨੇ ਤਾਂ ਰਸਤੇ ਵਿੱਚ ਇੱਕ ਬਹੁਤ ਹੀ ਰਮਨੀਕ ਦ੍ਰਿਸ਼ ਖਾਸ ਤੌਰ ’ਤੇ ਰਣਜੀਤ ਸਾਗਰ ਡੈਮ ਦੀ ਝੀਲ ਦੇਖਣ ਨੂੰ ਮਿਲਦੀ ਹੈ। ਇੱਥੋਂ ਦਾ ਵਾਤਾਵਰਨ ਬਹੁਤ ਹੀ ਸੁਹਾਵਣਾ ਤੇ ਮਨਮੋਹਕ ਹੈ। ਇਸ ਕਰਕੇ ਇਸ ਖੇਤਰ ਨੂੰ ਸੈਰ-ਸਪਾਟੇ ਲਈ ਵਿਕਸਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸ ਦਿਲਚਸਪੀ ਲੈ ਰਹੇ ਹਨ।

Advertisement

Advertisement
Tags :
Author Image

joginder kumar

View all posts

Advertisement
Advertisement
×