ਧੀ ਦਾ ਇਲਾਜ ਕਰਵਾਉਣ ਤੋਂ ਅਮਸਰੱਥ ਪਿਤਾ ਵੱਲੋਂ ਮਦਦ ਦੀ ਅਪੀਲ
ਦੇਵਿੰਦਰ ਸਿੰਘ ਜੱਗੀ
ਪਾਇਲ, 2 ਨਵੰਬਰ
ਤਹਿਸੀਲ ਪਾਇਲ ਦੇ ਪਿੰਡ ਨਿਜ਼ਾਮਪੁਰ ਦਾ ਲੋੜਵੰਦ ਪਰਿਵਾਰ ਆਪਣੀ ਦਿਨੋਂ ਦਿਨ ਬਿਮਾਰੀ ਹੁੰਦੀ ਜਾ ਰਹੀ ਧੀ ਨੂੰ ਬਚਾਉਣ ਵਿੱਚ ਅਸਮਰੱਥ ਹੈ। 13 ਸਾਲਾਂ ਦੀ ਗੁਰਕੀਰਤ ਕੌਰ ਦੀ ਰੀੜ੍ਹ ਦੀ ਹੱਡੀ ਵਿੱਚ ਨੁਕਸ ਹੋਣ ਕਾਰਨ ਉਸ ਦੀ ਸੰਜੀ ਲੱਤ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ, ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਗੁਰਕੀਰਤ ਦਾ ਪਿਤਾ ਲਖਵੀਰ ਸਿੰਘ ਲੱਖੀ ਆਪਣੀ ਧੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ। ਦੋ ਭੈਣਾ ਤੇ ਇੱਕ ਭਰਾ ਵਿੱਚੋਂ ਗੁਰਕੀਰਤ ਸਭ ਤੋਂ ਵੱਡੀ ਹੈ ਤੇ ਉਸ ਦੇ ਇਲਾਜ ਲਈ ਪਰਿਵਾਰ ਪਿਛਲੇ ਦੋ ਸਾਲਾਂ ਤੋਂ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾ ਰਿਹਾ ਹੈ। ਪਰਿਵਾਰ ਨੇ ਜਿਥੋਂ ਤੱਕ ਵੱਸ ਚੱਲਿਆ ਹਰ ਹੀਲਾ ਵਰਤ ਕੇ ਉਸ ਦਾ ਇਲਾਜ ਕਰਵਾਉਣ ਦਾ ਯਤਨ ਕੀਤਾ ਹੈ ਤੇ ਹੁਣ ਅਮੈਰੀਕਨ ਸਪਾਈਨ ਸੈਂਟਰ ਲੁਧਿਆਣਾ ਦੇ ਡਾ. ਦਮਨਜੀਤ ਸਿੰਘ ਮੱਕੜ ਨੇ ਇਸ ਲੜਕੀ ਦੇ ਇਲਾਜ ਲਈ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋਣਾ ਲਾਜ਼ਮੀ ਦੱਸਿਆ ਹੈ। ਇਸ ਅਪਰੇਸ਼ਨ ’ਤੇ ਕੁਲ 3 ਲੱਗ ਰੁਪਏ ਦਾ ਖਰਚਾ ਦੱਸਿਆ ਗਿਆ ਹੈ। ਲਖਵੀਰ ਸਿੰਘ ਨੇ ਆਪਣੀ ਧੀ ਦੀ ਸਿਹਤਯਾਬੀ ਲਈ ਸਰਕਾਰ ਅਤੇ ਐੱਨਆਰਆਈ ਭਰਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।