For the best experience, open
https://m.punjabitribuneonline.com
on your mobile browser.
Advertisement

ਲੋੜਵੰਦ ਕੈਂਸਰ ਪੀੜਤ ਦੇ ਇਲਾਜ ਲਈ ਮਦਦ ਦੀ ਅਪੀਲ

07:55 AM Jun 18, 2024 IST
ਲੋੜਵੰਦ ਕੈਂਸਰ ਪੀੜਤ ਦੇ ਇਲਾਜ ਲਈ ਮਦਦ ਦੀ ਅਪੀਲ
ਪੀੜਤ ਪਰਿਵਾਰ ਦੀ ਆਰਥਿਕ ਮੱਦਦ ਕਰਨ ਲਈ ਪਹੁੰਚੇ ਜੱਸ ਬੱਜੋਆਣਾ ਤੇ ਕੋਹਿਨੂਰ ਸਿੱਧੂ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 17 ਜੂਨ
ਕੈਂਸਰ ਦੇ ਕਹਿਰ ਨੇ ਪਿੰਡ ਕੇਸਰ ਸਿੰਘ ਵਾਲਾ ਦੇ ਇਕ ਮਿਹਨਤਕਸ਼ ਲੋੜਵੰਦ ਪਰਿਵਾਰ ਦੀਆਂ ਖੁਸ਼ੀਆਂ ਨੂੰ ਖੋਹ ਲਿਆ ਹੈ। ਕੈਂਸਰ ਪੀੜਤ ਦੋ ਜੀਆਂ ਦੇ ਇਲਾਜ ’ਤੇ ਆਏ ਭਾਰੀ ਖਰਚੇ ਨੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਡਾਵਾਂਡੋਲ ਕਰ ਦਿੱਤਾ ਹੈ। ਇਸ ਪਰਿਵਾਰ ਨਾਲ ਸਬੰਧਿਤ ਔਰਤ ਰਣਜੀਤ ਕੌਰ ਦੀ 10 ਦਿਨ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਹੈ। ਹੁਣ ਮ੍ਰਿਤਕ ਔਰਤ ਦੀ 23 ਸਾਲਾ ਬੇਟੀ ਸੰਦੀਪ ਕੌਰ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ। ਮ੍ਰਿਤਕ ਰਣਜੀਤ ਕੌਰ ਦਾ ਪਤੀ ਜਗਰੂਪ ਸਿੰਘ ਆਪਣੀ ਬਿਮਾਰ ਪਤਨੀ ਦੀ ਦਵਾਈ ਲੈ ਕੇ ਆ ਰਿਹਾ ਸੀ ਤਾਂ ਰਸਤੇ ’ਚ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਵੀ ਕੁਝ ਸਮੇਂ ਤੋਂ ਮੰਜੇ ’ਤੇ ਹੀ ਪਿਆ ਹੈ। ਜਗਰੂਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪਰਿਵਾਰ ਦੇ ਇਲਾਜ ’ਤੇ ਕਾਫੀ ਖ਼ਰਚ ਆ ਚੁੱਕਾ ਹੈ। ਇਸੇ ਦੌਰਾਨ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਅਤੇ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਡਾਇਰੈਕਟਰ ਕੋਹਿਨੂਰ ਸਿੱਧੂ ਨੇ ਪਹੁੰਚ ਕੇ ਪੀੜਤ ਪਰਿਵਾਰ ਦੀ 10 ਹਜ਼ਾਰ ਦੀ ਮਦਦ ਕਰਦਿਆਂ ਵਿਧਾਇਕ ਬਲਕਾਰ ਸਿੱਧੂ ਤੇ ਸ਼੍ਰੋਮਣੀ ਕਮੇਟੀ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement