For the best experience, open
https://m.punjabitribuneonline.com
on your mobile browser.
Advertisement

ਬੱਚੀ ਦੀ ਕੁੱਟਮਾਰ ਕਰਨ ਵਾਲੀ ਮਾਂ ਤੋਂ ਮੰਗਵਾਈ ਮੁਆਫ਼ੀ

08:40 AM Jul 08, 2023 IST
ਬੱਚੀ ਦੀ ਕੁੱਟਮਾਰ ਕਰਨ ਵਾਲੀ ਮਾਂ ਤੋਂ ਮੰਗਵਾਈ ਮੁਆਫ਼ੀ
ਪੀਡ਼ਤ ਬੱਚੀ ਨੂੰ ਚਾਕਲੇਟ ਦਿੰਦੇ ਹੋਏ ਡੀਐੱਸਪੀ ਅਤੁਲ ਸੋਨੀ। -ਫੋਟੋ: ਟੋਨੀ ਛਾਬੜਾ
Advertisement

ਪੱਤਰ ਪ੍ਰੇਰਕ
ਜਲਾਲਾਬਾਦ, 7 ਜੁਲਾਈ
ਜਲਾਲਾਬਾਦ ’ਚ ਪੈਂਦੀ ਬਸਤੀ ਘੁਮਿਆਰਾਂ ਵਾਲੀ ’ਚ ਇੱਕ ਬੱਚੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂਪੰਚਾਇਤ ਨੇ ਇਸ ਦਾ ਨੋਟਿਸ ਲੈਂਦਿਆਂ ਕੁੱਟਮਾਰ ਕਰਨ ਵਾਲੀ ਮਾਂ ਤੋਂ ਮੁਆਫ਼ੀ ਮੰਗਵਾਈ ਹੈ। ਇਹ ਮਾਮਲਾ ਪੁਲੀਸ ਕੋਲ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਪਰਵਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਘੁਮਿਆਰਾਂ ਵਾਲੀ ਬਸਤੀ ਦੀ ਕਾਫੀ ਦਿਨਾਂ ਤੋਂ ਬੱਚੀ ਨੂੰ ਕੁੱਟਣ ਦੀ ਵੀਡਿਓ ਵਾਇਰਲ ਹੋ ਰਹੀ ਸੀ। ਵੀਡੀਓ ਉਕਤ ਔਰਤ ਦੀ ਪਛਾਣ ਹੋਣ ਮਗਰੋਂ ਇਹ ਮਾਮਲਾ ਪੁਲਸ ਪ੍ਰਸ਼ਾਸਨ ਅਤੇ ਚਾਈਲਡ ਕੇਅਰ ਸੰਸਥਾ ਕੋਲ ਪਹੁੰਚ ਗਿਆ। ਉਧਰ ਪੰਚਾਇਤ ਵਿੱਚ ਔਰਤ ਵੱਲੋਂ ਮਾਫੀ ਮੰਗਵਾਈ ਗਈ ਹੈ ਅਤੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪਰਵਿੰਦਰ ਕੌਰ ਤਲਾਕ ਲੈਣਾ ਚਾਹੁੰਦੀ ਹੈ ਜਿਸ ਕਰਕੇ ਉਹ ਬੱਚੀ ਦੀ ਕੁੱਟਮਾਰ ਕਰਦੀ ਸੀ। ਉਧਰ ਡੀ.ਐੱਸ.ਪੀ ਅਤੁਲ ਸੋਨੀ ਨੇ ਬੱਚੀ ਨੂੰ ਆਪਣੇ ਦਫਤਰ ਬੁਲਾਇਆ ਅਤੇ ਪਿਆਰ-ਦੁਲਾਰ ਕਰਕੇ ਉਸਦਾ ਡਰ ਖਤਮ ਕੀਤਾ। ਸੋਨੀ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਜ਼ਰੂਰ ਕਰੇਗੀ।

Advertisement

Advertisement
Tags :
Author Image

sukhwinder singh

View all posts

Advertisement
Advertisement
×