ਏਪੀਜੇ ਕਾਲਜ ਨੇ ਜਿੱਤੀ ਪੰਜਾਬੀ ਮਾਤ ਭਾਸ਼ਾ ਟਰਾਫ਼ੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਫਰਵਰੀ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਮਾਤ-ਭਾਸ਼ਾ ਮੇਲਾ ਕਰਵਾਇਆ ਗਿਆ। ਪੰਜਾਬੀ ਮਾਤ ਭਾਸ਼ਾ ਟਰਾਫੀ ਜਲੰਧਰ ਦੇ ਏਪੀਜੇ ਕਾਲਜ ਆਫ਼ ਫਾਈਨ ਆਰਟਸ ਨੇ ਜਿੱਤੀ। ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਮਾਤ ਭਾਸ਼ਾ ਮੇਲੇ ਵਿੱਚ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ ਅਤੇ ਲੇਖਕਾਂ ਦਾ ਸਵਾਗਤ ਕੀਤਾ। ਇਸ ਸਮਾਗਮ ਦੇ ਸੰਯੋਜਕ ਤ੍ਰੈਲੋਚਨ ਲੋਚੀ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਜਦਕਿ ਸਹਿ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਨੇ ਮੰਚ ਸੰਚਾਲਨ ਕੀਤਾ। ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਪੰਜਾਬੀ ਕਹਾਣੀ ਸਿਰਜਣ ਮੁਕਾਬਲੇ ਵਿੱਚ ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈੱਨ ਸਿੱਧਵਾਂ ਖ਼ੁਰਦ ਦੀ ਜੋਬਨਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵਿਮੈੱਨ ਸਿੱਧਵਾਂ ਖ਼ੁਰਦ ਦੀ ਸਿਮਰਨਦੀਪ ਕੌਰ ਨੇ ਦੂਸਰਾ ਸਥਾਨ, ਏ.ਪੀ.ਜੇ. ਕਾਲਜ ਆਫ਼ ਫ਼ਾਈਨ ਆਰਟਸ ਜਲੰਧਰ ਦੀ ਪ੍ਰਭਜੋਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਵਿ-ਸਿਰਜਣ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਨਵਪ੍ਰੀਤ ਕੌਰ ਨੇ ਪਹਿਲਾ, ਗੋਬਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਜਸਪ੍ਰੀਤ ਸਿੰਘ ਨੇ ਦੂਜਾ ਅਤੇ ਸਰਕਾਰੀ ਕਾਲਜ, ਰੂਪਨਗਰ ਦੀ ਤੀਸਰਾ ਸਥਾਨ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਲੋਕ ਗੀਤ ਮੁਕਾਬਲੇ ਵਿੱਚ ਏਪੀਜੇ ਕਾਲਜ ਜਲੰਧਰ ਦੇ ਗਗਨਦੀਪ ਸਿੰਘ, ਸਭਿਆਚਾਰਕ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ, ਲੁਧਿਆਣਾ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ, ਲੁਧਿਆਣਾ ਦੀ ਗੁਰਪ੍ਰੀਤ ਕੌਰ, ਪੰਜਾਬੀ ਕਾਵਿ-ਉਚਾਰਣ ਮੁਕਾਬਲੇ ਵਿੱਚ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੀ ਕੁਨਿਕਾ ਸ਼ਰਮਾ, ਅਖਾਣ ਅਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿੱਚ ਐੱਸ.ਡੀ. ਕਾਲਜ ਲੜਕੀਆਂ ਮੋਗਾ, ਕੈਲੀਗ੍ਰਾਫੀ ਮੁਕਾਬਲੇ ਵਿੱਚ ਗੁਰੂ ਨਾਨਕ ਖ਼ਾਲਸਾ ਕਾਲਜ ਗੁੱਜਰਖ਼ਾਨ ਦੀ ਸੁਖਮਨ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਪੰਜਾਬੀ ਮਾਤ-ਭਾਸ਼ਾ ਟਰਾਫ਼ੀ ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਨੇ ਹਾਸਲ ਕੀਤੀ। ਜੇਤੂੂਆਂ ਨੂੰ ਪੁਸਤਕਾਂ ਦੇ ਰੂਪ ਵਿੱਚ ਇਨਾਮ ਦੇਣ ਤੋਂ ਇਲਾਵਾ ਸਭ ਤੋਂ ਵੱਧ ਅੰਕ ਲੈਣ ਵਾਲੇ ਕਾਲਜ ਦੇ ਵਿਦਿਆਰਥੀਆਂ ਨੂੰ ਸਰਪ੍ਰਸਤ ਸੁਰਿੰਦਰ ਸਿੰਘ ਸੁੰਨੜ ਹੋਰਾਂ ਵੱਲੋਂ ਇਕਵੰਜਾ ਸੌ ਰੁਪਏ ਦਾ ਇਨਾਮ ਦਿੱਤਾ। ਸੱਭਿਆਚਾਰਕ ਪ੍ਰਸ਼ਨੋਤਰੀ ’ਚ ਸਭ ਤੋਂ ਜ਼ਿਆਦਾ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਭਾਵਨਾ ਸ਼ਰਮਾ ਨੂੰ ਇੰਦਰਜੀਤਪਾਲ ਕੌਰ ਵੱਲੋਂ ਇਨਾਮ ਦਿੱਤਾ ਗਿਆ।