ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲਾਂ ਤੋਂ ਇਲਾਵਾ ਆਂਗਨਵਾੜੀ ਕੇਂਦਰਾਂ ’ਚ ਵੀ ਨਹੀਂ ਅੱਗ ਬੁਝਾਊ ਇੰਤਜ਼ਾਮ

07:25 AM Sep 10, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਸਤੰਬਰ
ਇਸ ਵੇਲੇ ਯੂਟੀ ਦੇ ਕਈ ਆਂਗਨਵਾੜੀ ਕੇਂਦਰਾਂ ਤੇ ਸਕੂਲਾਂ ਵਿਚ ਅੱਗ ਬੁਝਾਊ ਇੰਤਜ਼ਾਮ ਨਹੀਂ ਹਨ ਜਿਸ ਦੀ ਜਾਂਚ ਚੰਡੀਗੜ੍ਹ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਨੇ ਫਾਇਰ ਵਿਭਾਗ ਨੂੰ ਵੀ ਕਿਹਾ ਹੈ ਕਿ ਉਹ ਇਸ ਮਹੀਨੇ ਹੀ ਇਨ੍ਹਾਂ ਕੇਂਦਰਾਂ ਦੀ ਜਾਂਚ ਕਰੇ ਤੇ ਇਸ ਦੀ ਰਿਪੋਰਟ ਅਗਲੇ 15 ਦਿਨਾਂ ਵਿਚ ਦੇਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਯੂਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਸਕੂਲਾਂ ਸਬੰਧੀ ਫਾਇਰ ਸਰਟੀਫਿਕੇਟ ਹਾਸਲ ਕਰਨ ਦੇ ਵੇਰਵੇ ਸਾਂਝੇ ਕਰਨ। ਇਸ ਸਬੰਧੀ ਪੱਤਰ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ ਜਿਸ ਵਿਚ ਹਾਲੇ ਵੀ ਕਈ ਸਕੂਲਾਂ ਨੇ ਇਸ ਸਬਧੀ ਸਰਟੀਫਿਕੇਟ ਹਾਸਲ ਨਹੀਂ ਕੀਤਾ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਉਨ੍ਹਾਂ ਫਾਇਰ ਵਿਭਾਗ ਨੂੰ ਕਿਹਾ ਗਿਆ ਹੈ ਕਿ ਉਹ ਸ਼ਹਿਰ ਦੇ ਸਾਰੇ ਆਂਗਨਵਾੜੀ ਸੈਂਟਰਾਂ ਵਿਚ ਅੱਗ ਬੁਝਾਊ ਪ੍ਰਬੰਧਾਂ ਦੀ ਜਾਂਚ ਕਰਨ। ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਵੇਲੇ ਕਿੰਨੇ ਕੇਂਦਰਾਂ ਵਿਚ ਅੱਗ ਬੁਝਾਊ ਇੰਤਜ਼ਾਮ ਨਹੀਂ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਸਕੂਲ ਹਰ ਸਾਲ ਅੱਗ ਬੁਝਾਉਣ ਦੇ ਇੰਤਜ਼ਾਮ ਕਰਦੇ ਹਨ ਤੇ ਸਕੂਲਾਂ ਵਿਚ ਫਾਇਰ ਸੇਫਟੀ ਉਪਕਰਨਾਂ ਦਾ ਰੱਖ ਰਖਾਅ ਵੀ ਯਕੀਨੀ ਬਣਾਉਂਦੇ ਹਨ ਪਰ ਕਈ ਸਕੂਲਾਂ ਦੇ ਅੱਗ ਬੁਝਾਊ ਯੰਤਰ ਮਿਆਦ ਪੁਗਾ ਚੁੱਕੇ ਹਨ। ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਇਨ੍ਹਾਂ ਸਕੂਲਾਂ ਦੀ ਗਿਣਤੀ ਦੱਸਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਸਕੂਲਾਂ ਨੂੰ ਇਸ ਸਬੰਧੀ ਜਲਦੀ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਕਟਰਾਂ ਵਿਚਲੇ ਸਕੂਲ ਸੈਕਟਰ-11 ਦੇ ਫਾਇਰ ਅਫ਼ਸਰ ਕੋਲ ਫਾਇਰ ਸੇਫਟੀ ਸਰਟੀਫਿਕੇਟ ਲੈਣ ਲਈ ਆਨਲਾਈਨ ਦਰਖ਼ਾਸਤ ਕਰਨਗੇ ਜਦੋਂਕਿ ਪਿੰਡਾਂ ਵਿਚਲੇ ਸਕੂਲ ਨਗਰ ਨਿਗਮ ਕੋਲ ਪਹੁੰਚ ਕਰਨ ਤੇ ਜਾਂਚ ਕਰਵਾਉਣ।
ਸੈਕਟਰ-27 ਦੇ ਇੱਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਅੱਗ ਬੁਝਾਉਣ ਦੇ ਸਾਰੇ ਯੰਤਰ ਨਕਾਰਾ ਪਏ ਹਨ ਤੇ ਅੱਗ ਬੁਝਾਊ ਯੰਤਰਾਂ ’ਤੇ ਰੱਖ ਰਖਾਅ ਦੀ ਤਾਰੀਕ ਜੂਨ 2021 ਦੱਸੀ ਗਈ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਕੂਲ ਨੇ ਚਾਰ ਸਾਲਾਂ ਤੋਂ ਸਕੂਲ ਵਿਚ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ, ਇਸ ਕਰ ਕੇ ਵਿਭਾਗ ਨੂੰ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ।

Advertisement

Advertisement