ਇਲੈਕਟਰੋ ਹੋਮਿਓਪੈਥੀ ਨਾਲ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ: ਸ਼ਰਮਾ
ਭਗਤਾ ਭਾਈ: ਇਲੈਕਟਰੋ ਹੋਮਿਓਪੈਥੀ ਨਾਲ ਉਸ ਬਿਮਾਰੀ ਦਾ ਇਲਾਜ ਵੀ ਸੰਭਵ ਹੈ, ਜਿਸ ਬਾਰੇ ਹਾਲੇ ਤੱਕ ਐਲੋਪੈਥੀ ਜਾਂ ਕਿਸੇ ਦੂਸਰੀ ਵਿਧੀ ਆਪਣੀ ਪਹੁੰਚ ਨਹੀਂ ਬਣਾ ਸਕੀ। ਇਹ ਜਾਣਕਾਰੀ ਰੇਬਿਸਨ ਇੰਡੀਆ ਫਾਰਮਾ ਚੰਬਾ ਦੇ ਐਮਡੀ ਡਾ. ਸੰਜੀਵ ਸ਼ਰਮਾ ਨੇ ਇਥੋਂ ਦੇ ਸ਼ਰਮਾ ਇਲੈਕਟਰੋ ਹੋਮਿਓਪੈਥੀ ਹਸਪਤਾਲ ਵਿੱਚ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਇਲੈਕਟ੍ਰੋ ਹੋਮਿਓਪੈਥੀ ਦੁਆਰਾ ਕਿਸੇ ਵੀ ਬਿਮਾਰੀ ਦਾ ਇਲਾਜ ਬਿਨਾਂ ਚੀਰਫਾੜ ਕੀਤਿਆਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਜੜੀ ਬੂਟੀਆਂ ਦੇ ਅਰਕ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਸਾਡੇ ਸਰੀਰ ਉੱਪਰ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੁੰਦਾ। ਇਸ ਮੌਕੇ ਡਾ. ਜਸਵੀਰ ਸ਼ਰਮਾ ਸੰਚਾਲਕ ਸ਼ਰਮਾ ਇਲੈਕਟ੍ਰੋ ਹੋਮਿਓਪੈਥੀ ਹਸਪਤਾਲ ਨੇ ਡਾ. ਸੰਜੀਵ ਸ਼ਰਮਾ ਦਾ ਸਨਮਾਨ ਕੀਤਾ। ਇਸ ਮੌਕੇ ਡਾ. ਸੁਰਿੰਦਰ ਠਾਕਰ, ਜਗਜੀਤ ਗਿੱਲ, ਸਨਮ ਸ਼ਰਮਾ, ਰੋਬਿਨ ਅਰੋੜਾ ਬਰਗਾੜੀ ਤੇ ਲਵਪ੍ਰੀਤ ਸਿੰਘ ਬਾਜਾਖਾਨਾ ਹਾਜ਼ਰ ਸਨ। -ਪੱਤਰ ਪ੍ਰੇਰਕ