ਅਨੁਸ਼ਕਾ ਨੇ ਵਿਰਾਟ ਕੋਹਲੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ
07:37 AM Nov 06, 2023 IST
Advertisement
ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਅੱਜ ਆਪਣੇ ਪਤੀ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੂੰ ਜਨਮ ਦਿਨ ਦੀ ਮੁਬਾਰਬਾਦ ਦਿੱਤੀ ਹੈ। ਇਸ ਮੌਕੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਜੋਂ ਲਿਖਿਆ ਹੈ, ‘‘ਉਹ ਸੱਚਮੁੱਚ ਆਪਣੇ ਜੀਵਨ ਦੀ ਹਰ ਭੂਮਿਕਾ ਵਿੱਚ ਅਸਾਧਾਰਨ ਹੈ! ਪਰ ਫਿਰ ਵੀ ਉਹ ਕਿਸੇ ਨੇ ਕਿਸੇ ਤਰ੍ਹਾਂ ਨਵੇਂ ਮਾਅਰਕੇ ਮਾਰਨਾ ਜਾਰੀ ਰੱਖਦਾ ਹੈ। ਮੈਂ ਤੁਹਾਨੂੰ ਇਸ ਜੀਵਨ ਵਿੱਚ ਹੀ ਨਹੀਂ ਬਲਕਿ ਰਹਿੰਦੀ ਦੁਨੀਆਂ ਤੱਕ ਪਿਆਰ ਕਰਦੀ ਰਹਾਂਗੀ।’’ ਅਨੁਸ਼ਕਾ ਨੇ ਵਿਰਾਟ ਦੇ ਨਾਲ ਇੱਕ ਸੈਲਫ਼ੀ ਵੀ ਖਿੱਚੀ ਹੈ। ਸੈਲਫ਼ੀ ਵਿੱਚ ‘ਪਰੀ’ ਅਦਾਕਾਰਾ ਨੂੰ ‘ਪਾਊਟ’ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਜਦੋਂਕਿ ਵਿਰਾਟ ਮੁਸਕਰਾ ਰਿਹਾ ਹੈ। ਅਨੁਸ਼ਕਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ’ਤੇ ਤੁਰੰਤ ਉਸ ਦੇ ਚਾਹੁਣ ਵਾਲਿਆਂ ਨੇ ਕਾਫੀ ਸਾਰੇ ਸੁਨੇਹੇ ਭੇਜੇ। ਮੌਜੂਦਾ ਸਮੇਂ ਵਿੱਚ ਕੋਹਲੀ ਇੱਕ ਰੋਜ਼ਾ ਵਿਸ਼ਵ ਕੱਪ ਖੇਡ ਰਿਹਾ ਹੈ ਜਿਸ ਵਿੱਚ ਉਹ ਵਧੀਆ ਰੌਂਅ ਵਿੱਚ ਹੈ। -ਏਐੱਨਆਈ
Advertisement
Advertisement
Advertisement