ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਨੁਪਮ ਖੇਰ ਨੇ ਸਤੀਸ਼ ਕੌਸ਼ਿਕ ਦੀ ਧੀ ਵੰਸ਼ਿਕਾ ਨੂੰ ਜਨਮ ਦਨਿ ਮੌਕੇ ਵਧਾਈ ਦਿੱਤੀ

07:34 AM Jul 16, 2023 IST

ਮੁੰਬਈ: ਅਦਾਕਾਰ ਅਨੁਪਮ ਖੇਰ ਨੇ ਅੱਜ ਆਪਣੇ ਮਰਹੂਮ ਮਿੱਤਰ ਸਤੀਸ਼ ਕੌਸ਼ਿਕ ਦੀ ਧੀ ਵੰਸ਼ਿਕਾ ਦੇ ਜਨਮ ਦਨਿ ਮੌਕੇ ਉਸ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ। ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰ ਨੇ ਕਿਹਾ, ‘ਮੇਰੀ ਪਿਆਰੀ ਵੰਸ਼ਿਕਾ ਨੂੰ ਜਨਮ ਦਨਿ ਦੀਆਂ ਬਹੁਤ ਬਹੁਤ ਮੁਬਾਕਰਾਂ। ਪ੍ਰਮਾਤਮਾ ਕਰੇ ਤੈਨੂੰ ਦੁਨੀਆ ਦੀ ਹਰ ਖੁਸ਼ੀ, ਲੰਬੀ ਉਮਰ ਤੇ ਹਰ ਸਫ਼ਲਤਾ ਮਿਲੇ। ਤੇਰਾ ਹਰ ਸੁਫ਼ਨਾ ਪੂਰਾ ਹੋਵੇ। ਮੈਂ ਜਾਣਦਾ ਹਾਂ ਕਿ ਅੱਜ ਦੇ ਦਨਿ ਤੈਨੂੰ ਆਪਣੇ ਪਿਤਾ ਦੀ ਯਾਦ ਜ਼ਰੂਰ ਸਤਾਵੇਗੀ, ਪਰ ਉਹ ਵੀ ਤੈਨੂੰ ਜਨਮ ਦਨਿ ਦੀਆਂ ਵਧਾਈਆਂ ਦਿੰਦੇ ਹੋਏ ‘ਹੈਪੀ ਬਰਥ ਡੇਅ ਵੰਸ਼ਿਕਾ’ ਗਾ ਰਹੇ ਹਨ। ਸਾਰੇ ਤੈਨੂੰ ਬਹੁਤ ਪਿਆਰ ਕਰਦੇ ਹਨ। ਤੂੰ ਮੇਰੇ ਲਈ ਇੱਕ ਧੀ ਨਾਲੋਂ ਵੀ ਕਿਤੇ ਵੱਧ ਹੈਂ।’ -ਏਐੱਨਆਈ

Advertisement

Advertisement
Tags :
ਅਨੁਪਮਸਤੀਸ਼ਕੌਸ਼ਿਕਦਿੱਤੀਮੌਕੇਵੰਸ਼ਿਕਾਵਧਾਈ
Advertisement