ਪਿੰਡਾਂ ’ਚ ਐਂਟੀ ਚਿੱਟਾ ਗਰੁੱਪ ਬਣਾਏ ਜਾਣਗੇ: ਥਾਣਾ ਮੁਖੀ
08:51 AM Aug 02, 2023 IST
ਸ਼ਹਿਣਾ: ਥਾਣਾ ਸ਼ਹਿਣਾ ਦੇ ਪਿੰਡਾਂ ’ਚ ਕਿਸੇ ਵੀ ਹਾਲਤ ’ਚ ਨਸ਼ੇ ਨਹੀਂ ਵਿਕਣ ਦਿੱਤੇ ਜਾਣਗੇ ਤੇ ਨਸ਼ਿਆਂ ਖਿਲਾਫ਼ ਇੱਕ ਮੁਹਿੰਮ ਚਲਾਈ ਜਾਵੇਗੀ। ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ਾ ਵਿਰੋਧੀ ਮੀਟਿੰਗਾਂ ਕਰਨ ਲਈ ਕਿਹਾ ਜਾ ਰਿਹਾ ਹੈ। ਪਿੰਡਾਂ ’ਚ ਐਂਟੀ ਚਿੱਟਾ ਗਰੁੱਪ ਬਣਾਏ ਜਾਣਗੇ। ਇਹ ਗੱਲ ਥਾਣਾ ਸ਼ਹਿਣਾ ਦੇ ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਨੇ ਪੁਲੀਸ ਪਬਲਿਕ ਮੀਟਿੰਗ ਦੌਰਾਨ ਕਹੀ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ’ਚ ਠੀਕਰੀ ਪਹਿਰਾ ਲਾਉਣ ਲਈ ਵੀ ਕਿਹਾ। ਐਸ.ਐਚ.ਓ. ਨੇ ਮਾਪਿਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦੇਣ ਅਤੇ ਆਪਣੇ ਵਹੀਕਲਾਂ ਦੇ ਕਾਗਜ਼ਾਤ ਮੁਕੰਮਲ ਰੱਖਣ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement