ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਦੀ ਅਪੀਲ ’ਤੇ ਸੁਣਵਾਈ ਜੁਲਾਈ ’ਚ
06:34 AM Jan 07, 2025 IST
ਨਵੀਂ ਦਿੱਲੀ: ਸੁਪਰੀਮ ਕੋਰਟ ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ ਵਿੱਚ ਮਿਲੀ ਸਜ਼ਾ ਖ਼ਿਲਾਫ਼ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਪਾਰਟੀ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਵੱਲੋਂ ਦਾਇਰ ਅਪੀਲਾਂ ’ਤੇ ਜੁਲਾਈ ਵਿੱਚ ਸੁਣਵਾਈ ਕਰੇਗੀ। ਜਸਟਿਸ ਜੇ ਕੇ ਮਹੇਸ਼ਵਰੀ ਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਜੇਕਰ ਤੈਅਸ਼ੁਦਾ ਸਮੇਂ ਮੁਤਾਬਕ ਸੁਣਵਾਈ ਨਾ ਹੋ ਸਕੀ ਤਾਂ ਪਟੀਸ਼ਨਰਾਂ ਕੋਲ ਅਦਾਲਤ ਨੂੰ ਸਜ਼ਾਵਾਂ ਮੁਅੱਤਲ ਕਰਵਾਉਣ ਸਬੰਧੀ ਅਦਾਲਤ ਵਿੱਚ ਅਪੀਲ ਦਾਖ਼ਲ ਕਰਨ ਦੀ ਆਜ਼ਾਦੀ ਹੋਵੇਗੀ। ਉਂਝ, ਸਿਖਰਲੀ ਅਦਾਲਤ ਨੇ ਟਰਾਇਲ ਕੋਰਟ ਤੋਂ ਰਿਕਾਰਡ ਮੰਗੇ ਹਨ, ਜੋ ਸਾਰੀਆਂ ਸਬੰਧਤ ਧਿਰਾਂ ਨੂੰ ਦੇ ਦਿੱਤੇ ਜਾਣਗੇ। ਜੁਲਾਈ 2024 ਵਿੱਚ ਸਰਵਉੱਚ ਅਦਾਲਤ ਨੇ ਸੀਬੀਆਈ ਤੋਂ ਰਾਹਤ ਵਾਲੀ ਅਪੀਲ ’ਤੇ ਜੁਆਬ ਮੰਗਿਆ ਸੀ। ਦਿੱਲੀ ਹਾਈ ਕੋਰਟ ਨੇ ਸਾਲ 2018 ਵਿੱਚ ਖੋਖਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਜਦਕਿ ਟਰਾਇਲ ਕੋਰਟ ਨੇ ਸਾਲ 2013 ਵਿੱਚ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਪਲਟ ਦਿੱਤਾ ਸੀ। -ਪੀਟੀਆਈ
Advertisement
Advertisement