For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਕਾਲਜ ’ਚ ਰੈਗਿੰਗ ਵਿਰੋਧੀ ਹਫ਼ਤਾ ਮਨਾਇਆ

08:43 AM Sep 07, 2024 IST
ਸਰਕਾਰੀ ਕਾਲਜ ’ਚ ਰੈਗਿੰਗ ਵਿਰੋਧੀ ਹਫ਼ਤਾ ਮਨਾਇਆ
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰ. ਡਾ. ਸੁਮਨ ਲਤਾ ਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਸਤੰਬਰ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵੱਲੋਂ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਰੈਗਿੰਗ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਲਈ ਰੈਗਿੰਗ ਵਿਰੋਧੀ ਹਫ਼ਤਾ ਮਨਾਇਆ ਗਿਆ। ਹਫ਼ਤਾ ਭਰ ਚੱਲੇ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਰਚਨਾਤਮਕ ਅਤੇ ਬੌਧਿਕ ਤੌਰ ’ਤੇ ਸ਼ਾਮਲ ਕਰਨ ਲਈ ਵੱਖ-ਵੱਖ ਮੁਕਾਬਲੇ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ।
ਹਫ਼ਤੇ ਦੀ ਸ਼ੁਰੂਆਤ ਲੇਖ ਲਿਖਣ, ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੂੰ ਰੈਗਿੰਗ ਅਤੇ ਇਸ ਦੇ ਨਤੀਜਿਆਂ ਬਾਰੇ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਅਤੇ ਸਹਾਇਕ ਵਾਤਾਵਰਨ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਅੱਜ ਦੇ ਸਮੇਂ ਵਿੱਚ ਡਿਜੀਟਲ ਮੀਡੀਆ ਦੀ ਮਹੱਤਤਾ ਨੂੰ ਸਮਝਦੇ ਹੋਏ, ਕਾਲਜ ਨੇ ਡਿਜੀਟਲ ਪੋਸਟਰ ਮੇਕਿੰਗ, ਇੰਸਟਾਗ੍ਰਾਮ ਰੀਲ ਮੇਕਿੰਗ ਅਤੇ ਯੂਟਿਊਬ ਵੀਡੀਓ ਪ੍ਰੋਡਕਸ਼ਨ ਸਮੇਤ ਕਈ ਡਿਜੀਟਲ ਮੁਕਾਬਲੇ ਕਰਵਾਏ ਗਏ। ਲੇਖ ਲਿਖਣ ਮੁਕਾਬਲੇ ਵਿਚ ਕਸ਼ਿਸ਼ ਨੇ ਪਹਿਲਾ, ਮਜੀਠਾ ਅਤੇ ਇਸ਼ੀਤਾ ਗੋਇਲ ਨੇ ਦੂਜਾ ਅਤੇ ਸਾਨਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਰਾਈਟਿੰਗ ਵਿੱਚ ਪ੍ਰਭਲੀਨ ਕੌਰ ਨੇ ਪਹਿਲਾ, ਬਬਲੀਨ ਕੌਰ ਨੇ ਦੂਜਾ ਅਤੇ ਆਯੂਸ਼ੀ ਅਤੇ ਹੰਸਿਕਾ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਵਿੱਚ ਅਰਸ਼ਜੋਤ ਨੇ ਪਹਿਲਾ, ਕ੍ਰਿਸ਼ਨਪ੍ਰੀਤ ਕੌਰ ਨੇ ਦੂਸਰਾ ਅਤੇ ਗੁਰਦੀਪ ਅਤੇ ਮੁਸਕਾਨ ਨੇ ਤੀਸਰਾ ਅਤੇ ਦਿਲਾਸਾ ਇਨਾਮ ਪ੍ਰਾਪਤ ਕੀਤਾ। ਡਿਜੀਟਲ ਵਰਗ ਵਿੱਚ ਵੈਸ਼ਾਲੀ ਨੇ ਪਹਿਲਾ, ਚੇਤਨਾ ਧੀਰ ਅਤੇ ਸੰਧਿਆ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਰੈਗਿੰਗ ਵਿਰੋਧੀ ਸੰਦੇਸ਼ ਦੇ ਪ੍ਰਸਾਰ ਤੇ ਸਰਗਰਮੀਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement