For the best experience, open
https://m.punjabitribuneonline.com
on your mobile browser.
Advertisement

ਥਾਣੇ ਮੂਹਰੇ ਗੂੰਜੇ ਸਰਕਾਰ ਤੇ ਪੁਲੀਸ ਵਿਰੋਧੀ ਨਾਅਰੇ

10:32 AM Aug 17, 2024 IST
ਥਾਣੇ ਮੂਹਰੇ ਗੂੰਜੇ ਸਰਕਾਰ ਤੇ ਪੁਲੀਸ ਵਿਰੋਧੀ ਨਾਅਰੇ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਅਗਸਤ
ਥਾਣਾ ਸਿਟੀ ਮੂਹਰੇ ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਖ਼ਿਲਾਫ਼ ਚੱਲਦੇ ਧਰਨੇ ’ਚ ਸਰਕਾਰ ਤੇ ਪੁਲੀਸ ਵਿਰੋਧੀ ਨਾਅਰੇ ਗੂੰਜੇ। ਢਾਈ ਸਾਲ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਾ ਕੇ ਬੈਠੇ ਪੀੜਤ ਪਰਿਵਾਰ ਅਤੇ ਹਮਾਇਤੀ ਜਥੇਬੰਦੀਆਂ ਨੇ ਆਜ਼ਾਦੀ ਦਿਵਸ ਮੌਕੇ ਰੋਸ ਪ੍ਰਦਰਸ਼ਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੀਬ ਤੇ ਪੀੜਤ ਲੋਕਾਂ ਤੋਂ ਮੂੰਹ ਮੋੜ ਲਿਆ ਹੈ। ਬਦਲਾਅ ਤੇ ਆਮ ਆਦਮੀ ਦੀਆਂ ਗੱਲਾਂ ਕਰ ਕੇ ਸੱਤਾ ਹਾਸਲ ਕਰਨ ਵਾਲੇ ਭਗਵੰਤ ਮਾਨ ਹੁਣ ਰਵਾਇਤੀ ਮੁੱਖ ਮੰਤਰੀਆਂ ਅਤੇ ਸਰਕਾਰਾਂ ਦੇ ਰਾਹ ਤੁਰ ਚੁੱਕੇ ਹਨ। ਸਾਧੂ ਸਿੰਘ ਅਚਰਵਾਲ, ਨਿਰਮਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਢੋਲਣ, ਭਰਪੂਰ ਸਿੰਘ ਛੱਜਾਵਾਲ ਨੇ ਸਵਾਲ ਕੀਤਾ ਕਿ ਢਾਈ ਸਾਲਾਂ ਤੋਂ ਕਹਿਰ ਦੀ ਧੁੱਪ ਅਤੇ ਸਰਦੀ ’ਚ ਬੈਠੇ ਲੋਕ ਹਾਕਮਾਂ ਤੇ ਪੁਲੀਸ ਪ੍ਰਸ਼ਾਸਨ ਨੂੰ ਦਿਖਾਈ ਦੇਣ ਤੋਂ ਵੀ ਹਟ ਗਏ ਹਨ। ਮ੍ਰਿਤਕ ਕੁਲਵੰਤ ਕੌਰ ਦੀ ਮਾਂ ਸੁਰਿੰਦਰ ਕੌਰ ਨੇ ਆਪਣੇ ਖੂਨ ਨਾਲ ਲਿਖ ਕੇ ਪੱਤਰ ਵੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਸੀ। ਪਰ ਫੇਰ ਵੀ ਨਾ ਸਰਕਾਰ ਨੇ ਸਾਰ ਲਈ ਨਾ ਹੀ ਮੁੜ ਕੇ ਕਦੇ ਵਿਧਾਇਕਾ ਨੇ। ਧਰਨੇ ‘ਚ ਜਲੌਰ ਸਿੰਘ, ਗੁਰਚਰਨ ਸਿੰਘ, ਜਗਰੂਪ ਸਿੰਘ, ਜਿੰਦਰ ਸਿੰਘ, ਬਲਦੇਵ ਸਿੰਘ, ਇਕਬਾਲ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement