ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਂਟੀ ਡਰੱਗਜ਼ ਕ੍ਰਿਕਟ ਲੀਗ: ਦੂਜੇ ਦਿਨ ਅੱਠ ਟੀਮਾਂ ਨੇ ਮੈਚ ਖੇਡੇ

07:30 AM Jun 24, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 23 ਜੂਨ
ਬਠਿੰਡਾ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਇੱਥੇ ਕਰਵਾਈ ਜਾ ਰਹੀ ਤਿੰਨ ਦਿਨਾ ‘ਐਂਟੀ ਡਰੱਗਜ਼ ਕ੍ਰਿਕਟ ਲੀਗ’ ਦੇ ਦੂਜੇ ਦਿਨ ਕੁੱਲ 8 ਟੀਮਾਂ ਨੇ ਮੈਚ ਖੇਡੇ। ਮੈਚ ਵੇਖਣ ਲਈ ਦਰਸ਼ਕਾਂ ਨੇ ਭਾਰੀ ਉਤਸ਼ਾਹ ਵਿਖਾਇਆ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਤਿੰਨ ਦਿਨਾਂ ਐਂਟੀ ਡਰੱਗ ਕ੍ਰਿਕਟ ਲੀਗ ਦੇ ਦੂਜੇ ਦਿਨ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਪਹਿਲਾ ਮੈਚ ਪਿੰਡ ਬੀਬੀ ਵਾਲਾ ਅਤੇ ਗਿੱਲ/ਢਿੱਲੋਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਬੀਬੀ ਵਾਲਾ ਟੀਮ ਜੇਤੂ ਰਹੀ। ਦੂਸਰਾ ਮੈਚ ਜੰਡੀਆਂ ਈਗਲਜ਼ ਅਤੇ ਆਰਐੱਸ ਟਰੇਡਿੰਗ ਵਿੱਚ ਖੇਡਿਆ ਗਿਆ, ਜਿਸ ਵਿੱਚ ਆਰਐੱਸ ਟਰੇਡਿੰਗ ਦੀ ਟੀਮ ਨੇ ਮੈਚ ਜਿੱਤਿਆ। ਤੀਜਾ ਮੈਚ ਟੈਕਸਟਾਈਲ ਅਤੇ ਮਨੋਜ ਗਿਰੀ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਟੈਕਸਟਾਈਲ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਅਖੀਰਲਾ ਮੈਚ ਸਿੱਧੂ ਕਲੱਬ ਕਰਮਗੜ੍ਹ ਛਤਰਾਂ ਅਤੇ ਕ੍ਰਿਕਟ ਲਵਰਜ਼ ਕਲੱਬ ਵਿਚਾਲੇ ਖੇਡਿਆ ਗਿਆ, ਜਿਸ ਵਿਚ ਪਿੰਡ ਕਰਮਗੜ੍ਹ ਛਤਰਾਂ ਦੀ ਟੀਮ ਨੇ ਮੈਚ ਜਿੱਤਿਆ। ਇਨ੍ਹਾਂ 8 ਟੀਮਾਂ ਨੇ ਆਪਣੀ ਕੁਆਟਰ ਫਾਈਨਲ ਦੀ ਪਾਰੀ ਖੇਡੀ। ਇਨ੍ਹਾਂ ਵਿਚੋਂ 4 ਟੀਮਾਂ ਨੇ ਮੈਚ ਜਿੱਤ ਕੇ ਸੈਮੀਫ਼ਾਈਨਲ ਵਿੱਚ ਥਾਂ ਬਣਾਈ ਹੈ।

Advertisement

Advertisement