ਨਸ਼ਾ ਵਿਰੋਧੀ ਦਿਵਸ: ਪੁਲੀਸ ਵੱਲੋਂ ਨਸ਼ਿਆਂ ਦੀ ਖੇਪ ਨਸ਼ਟ
07:16 AM Jun 27, 2024 IST
ਬਠਿੰਡਾ: ਵਿਸ਼ਵ ਐਂਟੀ ਡਰੱਗ ਡੇਅ ਮੌਕੇ ਏਡੀਜੀਪੀ ਬਠਿੰਡਾ ਰੇਂਜ ਐੱਸਪੀਐੱਸ ਪਰਮਾਰ ਅਤੇ ਐੱਸਐੱਸਪੀ ਬਠਿੰਡਾ ਦੀਪਕ ਪਾਰੀਕ ਦੀ ਨਿਗਰਾਨੀ ਵਿੱਚ ਐੱਨਡੀਪੀਐੱਸ ਐਕਟ ਨਾਲ ਸਬੰਧਤ 44 ਕੇਸਾਂ ਦਾ ਮਾਲ ਨਸ਼ਟ ਕੀਤਾ ਗਿਆ। ਸ੍ਰੀ ਪਾਰੀਕ ਨੇ ਦੱਸਿਆ ਕਿ ਇਸ ਵਿੱਚ ਭੁੱਕੀ ਚੂਰਾ ਪੋਸਤ ਦੀ ਵੱਡੀ ਖੇਪ ਸ਼ਾਮਲ ਸੀ। ਇਸ ’ਚ ਸ਼ਾਮਲ 420 ਗ੍ਰਾਮ ਹੈਰੋਇਨ, ਨਸ਼ੇ ਦੀਆਂ ਗੋਲੀਆਂ 1,95,050, ਨਸ਼ੇ ਦੇ ਕੈਪਸੂਲ 255, ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ 255, ਟੀਕੇ 2390, ਭੁੱਕੀ ਚੂਰਾ ਪੋਸਤ ਅਤੇ 200 ਕਿਲੋ ਗਾਂਜੇ ਨੂੰ ਐੱਨਡੀਪੀਐੱਸ ਐਕਟ ਦੀ ਡਰੱਗ ਡਿਸਪੋਜ਼ ਕਮੇਟੀ ਦੀ ਹਾਜ਼ਰੀ ਵਿੱਚ ਨਸ਼ਟ ਕੀਤਾ ਗਿਆ। ਇਸ ਮੌਕੇ ਐੱਸਪੀ (ਇੰਨਵੈਸਟੀਗੇਸ਼ਨ) ਅਜੈ ਗਾਧੀ, ਡੀਐੱਸਪੀ ਇਨਵੈਸਟੀਗੇਸ਼ਨ ਬਠਿੰਡਾ ਰਾਜੇਸ਼ ਸ਼ਰਮਾ ਅਤੇ ਡੀਐੱਸਪੀ ਐੱਨਡੀਪੀਐੱਸ ਬਠਿੰਡਾ ਦਵਿੰਦਰ ਸਿੰਘ ਸਣੇ ਕਈ ਪੁਲੀਸ ਕਰਮਚਾਰੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement