ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਦੀ ਗ੍ਰਿਫ਼ਤਾਰੀ; ਲੋਕ ਰੋਹ ਭਖਿਆ

10:22 AM Jul 16, 2023 IST
ਐੱਸਐੱਸਪੀ ਦਫ਼ਤਰ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ
ਮਾਨਸਾ, 15 ਜੁਲਾਈ
ਜ਼ਿਲ੍ਹਾ ਮਾਨਸਾ ਵਿੱਚ ਨਸ਼ਿਆਂ ਦੇ ਕਾਰੋਬਾਰ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕਰ ਰਹੇ ਨੌਜਵਾਨਾਂ ਖ਼ਿਲਾਫ਼ ਕਥਿਤ ਨਸ਼ਾ ਤਸਕਰ ਦੀ ‘ਮਾਣਹਾਨੀ’ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਕੇ ਪੁਲੀਸ ਨੇ ਇਸ ਮੁਹਿੰਮ ਦੇ ਮੋਹਰੀ ਨੌਜਵਾਨ ਪਰਵਿੰਦਰ ਸਿੰਘ ਉਰਫ ਝੋਟੇ ਨੂੰ ਅੱਜ ਸਵੇਰੇ ਉਸ ਦੇ ਘਰ ਵਿੱਚ ਦਾਖ਼ਲ ਗ੍ਰਿਫ਼ਤਾਰ ਕਰ ਲਿਆ। ਇਸ ਮਗਰੋਂ ਪ੍ਰਸ਼ਾਸਨ ਵਿਰੁੱਧ ਲੋਕਾਂ ਦਾ ਗੁੱਸਾ ਫੁੱਟ ਨਿਕਲਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰ ਲਿਆ। ਇਹ ਘਿਰਾਓ ਖ਼ਤਮ ਕਰਨ ਮਗਰੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਨੇੜੇ ਅਣਮਿਥੇ ਸਮੇਂ ਦਾ ਧਰਨਾ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਵਿਚ ਸ਼ੁਰੂ ਕਰ ਦਿੱਤਾ ਗਿਆ।
ਸੀਪੀਆਈ (ਐਮ.ਐਲ) ਲਬਿਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਘਰ ਵਿੱਚ ਗੁਆਂਢੀਆਂ ਦੀ ਛੱਤ ਉੱਤੇ ਦੀ ਜਬਰੀ ਵੜਣ ਵਾਲੇ ਮਾਨਸਾ ਦੇ ਥਾਣਾ ਸਿਟੀ-2 ਦੇ ਐੱਸਐੱਚਓ ਨੂੰ ਉਨ੍ਹਾਂ ਵੱਲੋਂ ਖ਼ੁਦ ਮੌਕੇ ’ਤੇ ਪਹੁੰਚ ਕੇ ਰੋਕਿਆ ਗਿਆ ਸੀ। ਪੁਲੀਸ ਪਾਰਟੀ ਨੇ ਉੱਪਰੋਂ ਆਏ ਹੁਕਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪਰਵਿੰਦਰ ਦੀ ਪੱਗ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ।
ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਕਿਹਾ ਕਿ ਇਕ ਪਾਸੇ ਅੱਜ ਸਵੇਰੇ ਪੰਜ ਵਜੇ ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਹੈ, ਪਰ ਉਨ੍ਹਾਂ ਦੀ ਮਦਦ ਤੇ ਬਚਾਅ ਦੀ ਬਜਾਇ ਐੱਸਐੱਸਪੀ ਮਾਨਸਾ ਨੇ ਆਪਣੀ ਸਾਰੀ ਪੁਲੀਸ ਸਵੇਰੇ ਪਰਵਿੰਦਰ ਸਿੰਘ ਨੂੰ ਘੇਰਨ ਲਈ ਲਗਾ ਦਿੱਤੀ।
ਇਸ ਘਿਰਾਓ ਨੂੰ ਐਂਟੀ ਡਰੱਗ ਫੋਰਸ ਦੇ ਵਰਕਰਾਂ ਅਮਨ ਪਟਵਾਰੀ, ਸੁਰਿੰਦਰਪਾਲ, ਸੁੱਖੀ ਮਾਨ, ਸੰਦੀਪ, ਕੁਲਵਿੰਦਰ ਕਾਲੀ, ਬਲਜਿੰਦਰ, ਜਗਮੋਹਨ, ਪੰਮਾ ਖਾਲਸਾ, ਸੰਗਤ ਸਿੰਘ, ਪ੍ਰਦੀਪ ਖਾਲਸਾ, ਸਾਹਬਿ ਸਿੰਘ ਤੇ ਜੱਸੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੀ ਜਾਵੇਗੀ। ਇਸ ਮੁੱਦੇ ’ਤੇ 21 ਜੁਲਾਈ ਜ਼ਿਲ੍ਹਾ ਸਕੱਤਰੇਤ ਵਿੱਚ ਰੱਖੀ ਗਈ ‘ਨਸ਼ੇ ਨਹੀਂ-ਰੁਜ਼ਗਾਰ ਦਿਓ’ ਰੈਲੀ ਲਈ ਵੱਡੀ ਪੱਧਰ ’ਤੇ ਲਾਮਬੰਦੀ ਕੀਤੀ ਜਾਵੇਗੀ।
ਇਸ ਇਕੱਠ ਨੂੰ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਅਕਾਲੀ ਦਲ (ਅ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਐਡਵੋਕੇਟ ਲਖਵਿੰਦਰ ਲੱਖਣਪਾਲ, ਬਲਵੰਤ ਸਿੰਘ ਭਾਟੀਆ, ਸੁਖਜੀਤ ਸਿੰਘ ਰਾਮਾਨੰਦੀ, ਧਰਮਵੀਰ ਸਿੰਘ ਘਰਾਂਗਣਾ, ਸਰਪੰਚ ਰਾਜੀਵ ਕੁਮਾਰ ਕੱਲ੍ਹੋ, ਰਣਧੀਰ ਸਿੰਘ ਨੰਗਲ ਕਲਾਂ, ਯੂ-ਟਿਊਬਰ ਭਾਨਾ ਸਿੰਘ ਸਿੱਧੂ, ਇਕਬਾਲ ਸਿੰਘ ਫਫੜੇ, ਬਲਵਿੰਦਰ ਸਿੰਘ ਘਰਾਂਗਣਾ, ਸੁਰਿੰਦਰਪਾਲ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪਰਵਿੰਦਰ ਝੋਟੇ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਤੇ ਮਾਤਾ ਅਮਰਜੀਤ ਕੌਰ ਵੀ ਇਕੱਠ ਵਿਚ ਹਾਜ਼ਰ ਸਨ।

Advertisement

Advertisement
Tags :
ਗ੍ਰਿਫ਼ਤਾਰੀਭਖਿਆਮੁਹਿੰਮਵਿਰੋਧੀ
Advertisement