ਦੌਲੇਵਾਲਾ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ
ਹਰਦੀਪ ਸਿੰਘ
ਫਤਿਹਗੜ੍ਹ ਪੰਜਤੂਰ, 9 ਜੂਨ
ਕਿਰਤੀ ਅਕਾਲੀ ਦਲ ਨੇ ਅੱਜ ਨਸ਼ਿਆਂ ਵਿਰੁੱਧ ਸੂਬਾਈ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰ ਕੀਤਾ। ਪਿੰਡ ਜਥੇਬੰਦੀ ਵੱਲੋਂ ਆਪਣੀ ਮੁਹਿੰਮ ਦੌਲੇਵਾਲਾ ਤੋਂ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਅਕਾਲੀ ਦਲ ਕਿਰਤੀ ਦੇ ਸੂਬਾਈ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਕਲਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਨ ਦੀ ਰੋਕਥਾਮ ਲਈ ਸਿਆਸਤਦਾਨ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ, ਖੇਡਾਂ ਅਤੇ ਰੁਜ਼ਗਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੌਲੇਵਾਲਾ ਵਿੱਚ ਨਸ਼ਾ ਤਸਕਰੀ ਨੂੰ ਕਿਸੇ ਵੀ ਸਿਆਸੀ ਧਿਰ ਨੇ ਸੰਜੀਦਗੀ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਣੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਦੌਲੇਵਾਲਾ ਵਿੱਚ ਨਸ਼ਾ ਤਸਕਰੀ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਇੱਕ ਚਾਰ ਏਕੜ ਦਾ ਖੇਡ ਮੈਦਾਨ ਬਣਾ ਕੇ ਜਲਦ ਹੀ ਨੌਂਜਵਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਇਸ ਤੋਂ ਬਾਅਦ ਜਥੇਬੰਦੀ ਵੱਲੋਂ ਨੌਂਜਵਾਨਾਂ ਦੇ ਸਾਥ ਨਾਲ ਧਰਮਕੋਟ ਹਲਕੇ ਦੇ ਪਿੰਡਾਂ ਬਸਤੀ ਬਾਬਾ ਤੁਲਸੀ ਦਾਸ, ਸ਼ੇਰਪੁਰ ਤਖਤੂਵਾਲਾ, ਖੰਬੇ, ਰਾਊਵਾਲਾ, ਅਕਾਲੀਆਂ ਵਾਲਾਂ, ਤਖਤੂਵਾਲਾ, ਮਰਦਾਰਪੁਰ, ਸੰਘੇੜਾ, ਮੇਲਕ ਮੰਦਰ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕੀਤਾ।
ਇਸ ਮੌਕੇ ਤੇ ਜਥੇਬੰਦੀ ਦੇ ਆਗੂ ਬਲਜੀਤ ਸਿੰਘ ਅਕਾਲੀਆਂ ਵਾਲਾਂ, ਜਥੇਦਾਰ ਅਵਤਾਰ ਸਿੰਘ, ਕੇਵਲ ਸਿੰਘ ਰੋਡੇ, ਗੁਰਪ੍ਰੀਤ ਸਿੰਘ ਖੰਬੇ, ਹਰਜਿੰਦਰ ਸਿੰਘ ਫੌਜੀ, ਉਂਕਾਰ ਸਿੰਘ, ਬੂਟਾ ਸਿੰਘ ਦੌਲੇਵਾਲਾ, ਮੱਖਣ ਸਿੰਘ ਸ਼ੇਰਪੁਰ, ਗੁਰਬਚਨ ਸਿੰਘ ਮੰਦਰ ਆਦਿ ਹਾਜ਼ਰ ਸਨ।