ਨਗਰ ਨਿਗਮ ਕਮਿਸ਼ਨਰ ਵੱਲੋਂ ਡੇਂਗੂ ਵਿਰੋਧੀ ਮੁਹਿੰਮ ਦੀ ਸ਼ੁਰੂਆਤ
ਪੱਤਰ ਪ੍ਰੇਰਕ
ਜਲੰਧਰ, 4 ਅਗਸਤ
ਵੈਕਟਰ ਬੋਰਨ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸ਼ੁੱਕਰਵਾਰ ਨੂੰ ਖੁਦ ਲੋਕਾਂ ਦੇ ਘਰ-ਘਰ ਜਾ ਕੇ ਲਾਰਵਾ ਚੈੱਕ ਕਰਦਿਆਂ ਸ਼ਹਿਰ ਵਿੱਚ ਡੇਂਗੂ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੀ ਅਗਵਾਈ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੇ ਅਬਾਦਪੁਰਾ, ਰਣਜੀਤ ਐਵੇਨਿਊ, ਗੜ੍ਹਾ ਵਿਖੇ ਕਈ ਘਰਾਂ ਵਿੱਚ ਖੁਦ ਜਾ ਕੇ ਮੱਛਰ ਦਾ ਲਾਰਵਾ ਚੈੱਕ ਕੀਤਾ। ਉਨ੍ਹਾਂ ਦੀ ਟੀਮ ਵੱਲੋਂ ਰਣਜੀਤ ਨਗਰ ਵਿੱਚ ਤਿੰਨ ਚਲਾਨ ਅਤੇ ਗੜ੍ਹਾ ਵਿੱਚ ਨੋਟਿਸ ਜਾਰੀ ਕੀਤੇ ਗਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਜਮ੍ਹK ਹੋਏ ਸਾਫ਼ ਪਾਣੀ ਦੇ ਕਿਸੇ ਵੀ ਸੰਭਾਵਿਤ ਸਰੋਤ, ਜੋ ਏਡੀਜ਼ ਮੱਛਰ ਦੇ ਪੈਦਾ ਹੋਣ ਦਾ ਕਰਨ ਬਣ ਸਕਦਾ ਹੈ, ਦਾ ਨਿਯਮਿਤ ਤੌਰ ’ਤੇ ਨਿਰੀਖਣ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਤੋਂ ਇਲਾਵਾ ਵਧੀਕ ਨਗਰ ਨਿਗਮ ਕਮਿਸ਼ਨਰ, ਸੰਯੁਕਤ ਨਗਰ ਨਿਗਮ ਕਮਿਸ਼ਨਰ, ਸੁਪਰਡੰਟ ਅਤੇ ਕਾਰਜਕਾਰੀ ਇੰਜੀਨੀਅਰਜ਼, ਜੂਨੀਅਰ ਇੰਜੀਨੀਅਰਜ਼, ਐਸ.ਡੀ.ਓਜ਼ ਅਤੇ ਵੱਖ-ਵੱਖ ਸ਼ਾਖਾਵਾਂ ਦੇ ਮੁਖੀ ਵੀ ਫੀਲਡ ਵਿੱਚ ਰਹੇ ਅਤੇ ਆਪੋ-ਆਪਣੇ ਨਿਰਧਾਰਤ ਇਲਾਕਿਆਂ ਦਾ ਸਰਵੇ ਕੀਤਾ।