ਏਸੀ ਕੰਪਰੈਸਰ ਫਟਣ ਕਾਰਨ ਜ਼ਖ਼ਮੀ ਹੋਈ ਇੱਕ ਹੋਰ ਮਹਿਲਾ ਹਲਾਕ
05:29 AM Jun 05, 2025 IST
ਬਹਾਦਰਜੀਤ ਸਿੰਘ
Advertisement
ਬਲਾਚੌਰ, 4 ਜੂਨ
ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਵਿੱਚ ਮੰਗਲਵਾਰ ਨੂੰ ਏਅਰ ਕੰਡੀਸ਼ਨਰ ਦਾ ਕੰਪਰੈਸਰ ਫਟਣ ਕਾਰਨ ਗੰਭੀਰ ਜ਼ਖ਼ਮੀ ਹੋਈ ਇੱਕ ਹੋਰ ਮਹਿਲਾ ਦੀ ਬੀਤੀ ਦੇਰ ਰਾਤ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ 14 ਸ਼ਰਧਾਲੂ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚੋਂ ਕਸ਼ਮੀਰ ਕੌਰ (62) ਦੀ ਮੌਤ ਹੋ ਗਈ ਸੀ ਅਤੇ 13 ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ ਸਨ। ਇਸ ਹਾਦਸੇ ਵਿੱਚ ਬਲਜੀਤ ਕੌਰ(60) ਵਾਸੀ ਪਿੰਡ ਭਲਿਆਣ ਗੰਭੀਰ ਜ਼ਖ਼ਮੀ ਹੋ ਗਈ ਸੀ ਅਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ, ਜਿੱਥੇ ਦੇਰ ਰਾਤ ਉਸ ਦੀ ਮੌਤ ਗਈ। ਹੁਣ ਇਸ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਦੋ ਹੋ ਗਈ ਹੈ।
Advertisement
Advertisement