For the best experience, open
https://m.punjabitribuneonline.com
on your mobile browser.
Advertisement

ਬਣਾਂਵਾਲਾ ਤਾਪਘਰ ਦਾ ਇੱਕ ਹੋਰ ਯੂਨਿਟ ਭਖਿਆ

07:17 AM Jul 07, 2023 IST
ਬਣਾਂਵਾਲਾ ਤਾਪਘਰ ਦਾ ਇੱਕ ਹੋਰ ਯੂਨਿਟ ਭਖਿਆ
Advertisement

ਪੱਤਰ ਪ੍ਰੇਰਕ
ਮਾਨਸਾ, 6 ਜੁਲਾਈ
ਪਿੰਡ ਬਣਾਂਵਾਲਾ ਸਥਿਤ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਇੱਕ ਹੋਰ ਯੂਨਿਟ ਨੇ ਅੱਜ ਬਿਜਲੀ ੳੁਤਪਾਦਨ ਸ਼ੁਰੂ ਕਰ ਦਿੱਤਾ ਹੈ ਜਦਕਿ ਇੱਕ ਯੂਨਿਟ ਨੇ ਕੱਲ੍ਹ ਬਿਜਲੀ ਉਤਪਾਦਨ ਆਰੰਭ ਦਿੱਤਾ ਸੀ। ਦੂਜੇ ਪਾਸੇ ਪ੍ਰਬੰਧਕ ਬੰਦ ਪਏ ਥਰਮਲ ਪਲਾਂਟ ਦੇ ਤੀਜੇ ਯੂਨਿਟ ਵੱਲੋਂ ਭਲਕ ਤੋਂ ਬਿਜਲੀ ੳੁਤਪਾਦਨ ਸ਼ੁਰੂ ਕਰਨ ਦਾ ਦਾਅਵਾ ਕਰ ਰਹੇ ਹਨ। ਪ੍ਰਬੰਧਕੀ ਟੀਮ ਦਾ ਕਹਿਣਾ ਹੈ ਕਿ ਤੀਜੇ ਯੂਨਿਟ ਨੂੰ ਭਲਕੇ ਲਾਈਟ ਅੱਪ ਕੀਤਾ ਜਾਵੇਗਾ, ਜੋ ਦੁਪਹਿਰ ਮਗਰੋਂ ਬਿਜਲੀ ਪੈਦਾਵਾਰ ਆਰੰਭ ਦੇਵੇਗਾ। 1980 ਮੈਗਾਵਾਟਯੂ ਦੀ ਸਮਰੱਥਾ ਵਾਲੇ ਇਸ ਤਾਪਘਰ ਦੇ ਨਿਟ ਨੰਬਰ 2 ਵੱਲੋਂ ਅੱਜ 310 ਮੈਗਾਵਾਟ ਤੇ ਯੂਨਿਟ ਨੰਬਰ 3 ਵੱਲੋਂ 311 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ। ਤਾਪਘਰ ਦੀ ਟੀਮ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਵੱਧ ਦਾ ਉਨ੍ਹਾਂ ਕੋਲ ਪੂਰੀ ਸਪਲਾਈ ਲਈ ਕੋਇਲਾ ਪਿਆ ਹੈ ਅਤੇ ਹਰ-ਰੋਜ਼ ਸਪਲਾਈ ਅਨੁਸਾਰ ਕੋਇਲਾ ਆ ਰਿਹਾ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×