ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਮਸੀਡੀ ਦਾ ਇਕ ਹੋਰ ਪ੍ਰਾਇਮਰੀ ਸਕੂਲ ਤਿਆਰ

07:52 AM Jul 19, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਅੱਜ ਉੱਤਰੀ ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਖੇਤਰ ਵਿੱਚ ਸਥਾਨਕ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਦੇਣ ਲਈ ਇੱਕ ਨਵਾਂ ਦਿੱਲੀ ਨਗਰ ਨਿਗਮ ਸਕੂਲ ਖੋਲ੍ਹਣ ਦਾ ਐਲਾਨ ਕੀਤਾ।
ਮੇਅਰ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਕੂਲ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਨਗਰ ਨਿਗਮ (ਐੱਮਸੀਡੀ) ਵੱਲੋਂ ਬਣਾਇਆ ਗਿਆ ਤੀਜਾ ਪ੍ਰਾਇਮਰੀ ਸਕੂਲ ਹੋਵੇਗਾ। ਕੇਸ਼ਵਪੁਰਮ ਜ਼ੋਨ ਵਿੱਚ ਅਸ਼ੋਕ ਵਿਹਾਰ ਦੇ ਸੀ-2 ਬਲਾਕ ਵਿੱਚ ਸਥਿਤ, ਸਕੂਲ ਦਾ ਉਦਘਾਟਨ ਅਗਲੇ 15 ਦਿਨਾਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਸਕੂਲ 14 ਕਲਾਸਰੂਮ, 2 ਨਰਸਰੀ ਕਮਰੇ, ਇੱਕ ਕੰਪਿਊਟਰ ਰੂਮ, ਦਫ਼ਤਰ ਦੀ ਥਾਂ, ਲਾਇਬ੍ਰੇਰੀ, ਸਾਇੰਸ ਰੂਮ, ਸਟਾਫ਼ ਰੂਮ, ਮੈਡੀਕਲ ਰੂਮ, ਸਪੋਰਟਸ ਰੂਮ ਅਤੇ ਇੱਕ ਹਾਲ ਕਮਰੇ ਨਾਲ ਲੈਸ ਹੈ। ਓਬਰਾਏ ਨੇ ਕਿਹਾ ਕਿ ਐੱਮਸੀਡੀ ਦੇ ਸ਼ਹਿਰ ਦੇ 12 ਜ਼ੋਨਾਂ ਵਿੱਚ 1,185 ਸਾਈਟਾਂ ‘ਤੇ 1,535 ਸਕੂਲ ਹਨ ਜਿੱਥੇ ਲਗਪਗ 8.5 ਲੱਖ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪਿਛਲੇ ਡੇਢ ਸਾਲਾਂ ਵਿੱਚ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਇਆ ਗਿਆ ਤੀਜਾ ਐੱਮਸੀਡੀ ਸਕੂਲ ਹੋਵੇਗਾ। ਪਿਛਲੇ ਸਾਲ ਅਸੀਂ ਪੱਛਮੀ ਦਿੱਲੀ ਜ਼ੋਨ ਵਿੱਚ ਵਿਸ਼ਨੂੰ ਗਾਰਡਨ ਵਿੱਚ ਇੱਕ ਐੱਮਸੀਡੀ ਸਕੂਲ ਅਤੇ ਨਰੇਲਾ ਜ਼ੋਨ ਦੇ ਬਵਾਨਾ ਵਿੱਚ ਇੱਕ ਐੱਮਸੀਡੀ ਸਕੂਲ ਦਾ ਉਦਘਾਟਨ ਕੀਤਾ ਸੀ। ਮੇਅਰ ਨੇ ਕਿਹਾ ਕਿ ਇਹ ਸਕੂਲ ਸਥਾਨਕ ਖੇਤਰ ਦੇ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਿੱਖਿਆ ਦਿੰਦੇ ਹਨ ਅਤੇ ਉਨ੍ਹਾਂ ਦੀ ਬੁਨਿਆਦੀ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।

Advertisement

Advertisement
Advertisement