ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੂਰਬੀ ਲੱਦਾਖ ’ਚ ਗਸ਼ਤ ਨੂੰ ਲੈ ਕੇ ਮੁੜ ਅੜਿੱਕਾ

06:49 AM Nov 06, 2024 IST

ਅਜੈ ਬੈਨਰਜੀ
ਨਵੀਂ ਦਿੱਲੀ, 5 ਨਵੰਬਰ
ਗਸ਼ਤ ਦੇ ਤੌਰ-ਤਰੀਕਿਆਂ ’ਤੇ ਕੰਮ ਕਰਨ ਲਈ ਭਾਰਤ ਤੇ ਚੀਨ ਵਿਚਾਲੇ ਚੱਲ ਰਹੀ ਫੌਜੀ ਪੱਧਰ ਦੀ ਵਾਰਤਾ ਦੌਰਾਨ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਦੇਪਸਾਂਗ ’ਤੇ ਗਸ਼ਤ ਦੀ ਸੀਮਾ ਤੇ ਮਾਰਗਾਂ ਨੂੰ ਲੈ ਕੇ ਅੜਿੱਕਾ ਪੈਦਾ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਚੀਨੀ ਫੌਜੀ ਵਾਰਤਾਕਾਰਾਂ ਨੂੰ ਗਸ਼ਤ ਪ੍ਰਬੰਧ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ ਜੋ ਅਪਰੈਲ 2020 ਤੋਂ ਪਹਿਲਾਂ ਵਾਲੀ ਮਿਆਦ ਦੇ ਗਸ਼ਤ ਵਾਲੇ ਬਿੰਦੂਆਂ ’ਤੇ ਭਾਰਤੀ ਸੈਨਾ ਦੇ ਗਸ਼ਤ ਪ੍ਰੋਗਰਾਮ ਦੇ ਤਾਲਮੇਲ ’ਤੇ ਆਪਣੇ ਪੈਰ ਪਿੱਛੇ ਖਿੱਚ ਰਹੇ ਹਨ। ਚੀਨ ਨੇ ਗਸ਼ਤ ਦੀ ਹੱਦ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੱਲੋਂ 21 ਅਕਤੂਬਰ ਨੂੰ ਦੇਪਸਾਂਗ ਤੇ ਡੈਮਚੌਕ ’ਚ ਗਸ਼ਤ ਮਾਰਗਾਂ ਨੂੰ ਮੁੜ ਖੋਲ੍ਹਣ ਲਈ ‘ਗਸ਼ਤ ਪ੍ਰਬੰਧ’ ਦੇ ਐਲਾਨ ਤੋਂ ਬਾਅਦ ਦੋਵਾਂ ਧਿਰਾਂ ਦੇ ਬ੍ਰਿਗੇਡ ਕਮਾਂਡਰ ਪੱਧਰ ਦੇ ਅਧਿਕਾਰੀਆਂ ਨੂੰ ਇਸ ਦੇ ਤੌਰ-ਤਰੀਕਿਆਂ ’ਤੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੋਵੇ ਧਿਰਾਂ ਦੇਪਸਾਂਗ ਦੇ ਪੈਟਰੋਲਿੰਗ ਪੁਆਇੰਟ (ਪੀਪੀ) 10, 11, 11-ਏ, 12 ਤੇ 13 ’ਤੇ ਪੈਟਰੋਲਿੰਗ ਦੇ ਢੰਗਾਂ ਬਾਰੇ ਵਿਚਾਰ-ਚਰਚਾ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਚੀਨ ਨੇ ਦੋ ਮਸਲੇ ਉਠਾਏ ਹਨ। ਪਹਿਲਾ ਉਨ੍ਹਾਂ ਨੂੰ ਪੀਪੀ 10 ਤੇ ਪੀਪੀ 11 ਦੇ ਮਾਰਗਾਂ ’ਤੇ ਭਾਰਤੀ ਸੈਨਾ ਦੇ ਪੂਰੀ ਤਰ੍ਹਾਂ ਜਾਣ ’ਤੇ ਇਤਰਾਜ਼ ਹੈ ਅਤੇ ਦੂਜਾ ਉਨ੍ਹਾਂ ਪੀਪੀ 11-ਏ, ਪੀਪੀ 12 ਤੇ ਪੀਪੀ 13 ਗਸ਼ਤ ਦੀ ਹੱਦ ’ਤੇ ਇਤਰਾਜ਼ ਹੈ। ਲੰਘੀ ਸ਼ਾਮ ਭਾਰਤੀ ਸੈਨਾ ਨੇ ਕਿਹਾ, ‘ਦੇਪਸਾਂਗ ’ਚ ਇੱਕ ਗਸ਼ਤ ਬਿੰਦੂ ’ਤੇ ਕਾਮਯਾਬੀ ਨਾਲ ਗਸ਼ਤ ਕੀਤੀ ਗਈ।’ ਸੂਤਰਾਂ ਨੇ ਕਿਹਾ ਕਿ ਭਲਕੇ ਗਸ਼ਤ ਬਾਅਦ ਦੇ ਤਿੰਨ ਮਾਰਗਾਂ ’ਚੋਂ ਕਿਸੇ ਇੱਕ ’ਤੇ ਸੀ ਪਰ ਸਬੰਧਤ ਮਾਰਗ ਬਾਰੇ ਨਹੀਂ ਦੱਸਿਆ ਗਿਆ। ਇਸ ਗਸ਼ਤ ਦੌਰਾਨ ਇਸ ਤਰ੍ਹਾਂ ਤਾਲਮੇਲ ਰੱਖਿਆ ਜਾ ਰਿਹਾ ਹੈ ਕਿ ਗਸ਼ਤ ਪਾਰਟੀ ਦੇ ਰਵਾਨਾ ਹੋਣ ਤੋਂ ਪਹਿਲਾਂ ਦੋਵੇਂ ਧਿਰਾਂ ਦੇ ਸੈਨਿਕ ਇੱਕ-ਦੂਜੇ ਨੂੰ ਸੂਚਿਤ ਕਰਨ। ਇਹ ਤਾਲਮੇਲ ਟਰਕਾਅ ਰੋਕਣ ਦੇ ਢੰਗਾਂ ਦਾ ਹਿੱਸਾ ਹੈ।

Advertisement

Advertisement