For the best experience, open
https://m.punjabitribuneonline.com
on your mobile browser.
Advertisement

‘ਚਾਰ ਸੌ ਤੋਂ ਪਾਰ’ ਪੰਦਰਾਂ ਲੱਖ ਵਾਲੇ ਜੁਮਲੇ ਦਾ ਦੂਜਾ ਰੂਪ: ਖੁੱਡੀਆਂ

07:21 AM May 03, 2024 IST
‘ਚਾਰ ਸੌ ਤੋਂ ਪਾਰ’ ਪੰਦਰਾਂ ਲੱਖ ਵਾਲੇ ਜੁਮਲੇ ਦਾ ਦੂਜਾ ਰੂਪ  ਖੁੱਡੀਆਂ
ਹਲਕਾ ਭੁੱਚੋ ਦੇ ਇੱਕ ਪਿੰਡ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਖੁੱਡੀਆਂ।
Advertisement

ਸ਼ਗਨ ਕਟਾਰੀਆ
ਬਠਿੰਡਾ, 2 ਮਈ
ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਭਾਜਪਾ ਦੇ ‘ਚਾਰ ਸੌ ਪਾਰ’ ਦੇ ਨਾਅਰੇ ਨੂੰ ‘ਹਰੇਕ ਦੇ ਖਾਤੇ ਪੰਦਰਾਂ ਲੱਖ’ ਪਾਉਣ ਵਾਂਗ ਚੋਣ ਜੁਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ ਜਿਸ ਦਾ ਸਿਰਫ਼ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੰਧ ’ਤੇ ਲਿਖੇ ਬਾਰੇ ਭਲੀਭਾਂਤ ਜਾਣੂੰ ਹੋਣ ਦੇ ਬਾਵਜੂਦ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਭੁੱਚੋ ਦੇ ਕਈ ਪਿੰਡਾਂ ’ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦਾ ਸਾਥ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਦਿੱਤਾ ਗਿਆ। ਸ੍ਰੀ ਖੁੱਡੀਆਂ ਨੇ ਕਿਹਾ ਕਿ ਅਕਾਲੀਆਂ ਦੀ ਜਦੋਂ ਪੰਜਾਬ ’ਚ ਸਰਕਾਰ ਸੀ ਉਦੋਂ ਕੇਂਦਰ ’ਚ ਭਾਜਪਾ ਸਰਕਾਰ ਵਿੱਚ ਹਰਸਿਮਰਤ ਕੌਰ ਬਾਦਲ ਮੰਤਰੀ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਉਦੋਂ ਬੰਦੀ ਸਿੰਘਾਂ ਅਤੇ ਪੰਜਾਬ ਲਈ ਵੱਧ ਅਧਿਕਾਰਾਂ ਬਾਰੇ ਕੋਈ ਕਿਉਂ ਨਹੀਂ ਬੋਲਿਆ? ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਦੇ ਤਿੰਨੋਂ ਪ੍ਰਮੁੱਖ ਜੀਆਂ ਨੇ ਵਿਵਾਦਤ ਖੇਤੀ ਕਾਨੂੰਨਾਂ ਦੀ ਮੀਡੀਆਂ ਰਾਹੀਂ ਖੁੱਲ੍ਹ ਕੇ ਵਕਾਲਤ ਕੀਤੀ ਪਰ ਕਿਸਾਨਾਂ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਮਜਬੂਰੀ ਵੱਸ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਅਹੁਦਾ ਛੱਡਣਾ ਪਿਆ। ਸ੍ਰੀ ਖੁੱਡੀਆਂ ਨੇ ਕਿਹਾ ਕਿ ਬਠਿੰਡਾ ’ਚ ਇਸ ਵਾਰ ਚੋਣਾਵੀ ਜੰਗ ਇਸ ਕਰਕੇ ਦਿਲਚਸਪ ਤੇ ਗੰਭੀਰ ਹੈ ਕਿਉਂ ਕਿ ਉਹ ਸਾਧਾਰਨ ਕਿਸਾਨ ਪਰਿਵਾਰ ’ਚੋਂ ਹਨ ਅਤੇ ਦੂਜੇ ਪਾਸੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਪਰਿਵਾਰਕ ਪਿਛੋਕੜ ਧਨਾਢ ਜਮਾਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਬਠਿੰਡੇ ਦੇ ਸੂਝਵਾਨ ਵੋਟਰ ਪੈਸੇ ਦੇ ਜ਼ੋਰ ਨਾਲ ਲੜਾਈ ਲੜਨ ਵਾਲਿਆਂ ਨੂੰ ਠੋਕਰ ਮਾਰ ਕੇ, ਸਾਧਾਰਨ ਵਿਅਕਤੀ ਨੂੰ ਚੁਣਨਗੇ। ਉਨ੍ਹਾਂ ਵਾਅਦਾ ਕੀਤਾ ਕਿ ਬਠਿੰਡਾ ਹਲਕੇ ਦੇ ਸੁਹਿਰਦ ਵੋਟਰਾਂ ਦੇ ਇਤਿਹਾਸਕ ਫ਼ਤਵੇ ਨਾਲ ਪੰਜਾਬ ਦੀ ਨੁਮਾਇੰਦਗੀ ਲਈ ਜਾ ਕੇ, ਪੰਜਾਬ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਉਣਗੇ।

Advertisement

ਕਿਸਾਨਾਂ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਪੁੱਛੇ ਸਵਾਲ

ਬਠਿੰਡਾ (ਮਨੋਜ ਸ਼ਰਮਾ): ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੋਨਿਆਣਾ ਬਲਾਕ ਦੇ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੀ ਸ਼ੁਰੂਆਤ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਤੋਂ ਕੀਤੀ ਗਈ। ਦੌਰੇ ਦੇ ਪਹਿਲੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਅਤੇ ਆਖ਼ਰੀ ਪਿੰਡ ਮਹਿਮਾ ਸਰਜਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਮੰਤਰੀ ਸਾਹਿਬ ਨੂੰ ਤਿੱਖੇ ਸਵਾਲ ਕੀਤੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਸੁਖਜੀਵਨ ਸਿੰਘ ਬਬਲੀ, ਜਨਕ ਸਿੰਘ ਬਰਾੜ ਅਤੇ ਕਿਸਾਨ ਜਥੇਬੰਦੀ ਸਿੱਧਪੁਰ ਦੇ ਪਿੰਡ ਪ੍ਰਧਾਨ ਗੋਰਾ ਸਿੰਘ ਮਹਿਮਾ ਸਰਜਾ ਅਤੇ ਗੇਜਾ ਸਿੰਘ ਲੱਖੀ ਜੰਗਲ ਵੱਲੋਂ ਖ਼ੇਤੀਬਾੜੀ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਖੇਤਰ ਵਿੱਚ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ਪਰ ਹਾਲੇ ਤੱਕ ਪਿੰਡਾਂ ਵਿੱਚ ਪਟਵਾਰੀਆਂ ਨੇ ਗੇੜਾ ਤੱਕ ਨਹੀਂ ਮਾਰਿਆ। ਕਿਸਾਨਾਂ ਨੇ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਧਾਇਕ ਵੱਲੋਂ ਹਲਕੇ ਵਿੱਚ ਗੜੇਮਾਰੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ। ਉਨ੍ਹਾਂ ਕਿਸਾਨਾਂ ਦਾ ਪੱਖ ਧਿਆਨ ਨਾਲ ਸੁਣਅਿਆ।

Advertisement
Author Image

joginder kumar

View all posts

Advertisement
Advertisement
×