ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਮਕੌਰ ਸਾਹਿਬ ਦੀ ਇੰਦਰਾ ਕਾਲੋਨੀ ਦੇ ਲੋਕਾਂ ਵੱਲੋਂ ਮੁੜ ਪ੍ਰਦਰਸ਼ਨ

06:58 PM Jun 29, 2023 IST

ਸੰਜੀਵ ਬੱਬੀ

Advertisement

ਚਮਕੌਰ ਸਾਹਿਬ, 28 ਜੂਨ

ਇੱਥੋਂ ਦੀ ਇੰਦਰਾ ਕਾਲੋਨੀ ਦੇ ਵਸਨੀਕਾਂ ਵੱਲੋਂ ਆਟਾ-ਦਾਲ ਸਕੀਮ ਅਧੀਨ ਬਣਾਏ ਕਾਰਡਾਂ ‘ਤੇ ਡਿੱਪੂਆਂ ਤੋਂ ਕਣਕ ਨਾ ਮਿਲਣ ਖ਼ਿਲਾਫ਼ ਕਾਲੋਨੀ ਦੇ ਸਾਹਮਣੇ ਵਾਲੀ ਮੁੱਖ ਸੜਕ ‘ਤੇ ਅੱਜ ਫਿਰ ਮੁੜ ਦੋ ਘੰਟੇ ਲਈ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਕਤ ਕਾਲੋਨੀ ਦੇ ਵਸਨੀਕਾਂ ਵੱਲੋਂ ਲੰਘੀ 26 ਜੂਨ ਨੂੰ ਵੀ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਉਸ ਸਮੇਂ ਇਨ੍ਹਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਦੋ ਦਿਨਾਂ ਵਿੱਚ ਕਣਕ ਮਿਲ ਜਾਵੇਗੀ ਪਰ ਅਜਿਹਾ ਨਾ ਹੋਣ ‘ਤੇ ਕਾਲੋਨੀ ਵਾਸੀਆਂ ਵੱਲੋਂ ਮੁੜ ਧਰਨਾ ਲਗਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਇੰਦਰਾ ਕਾਲੋਨੀ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਵਿੱਚ ਆਟਾ-ਦਾਲ ਸਕੀਮ ਅਧੀਨ 150 ਦੇ ਕਰੀਬ ਕਾਰਡ ਬਣੇ ਹੋਏ ਸਨ ਪਰ ਹੁਣ ਕਿਸੇ ਜਾਂਚ ਪੜਤਾਲ ਤੋਂ ਬਿਨਾਂ ਹੀ 100 ਦੇ ਕਰੀਬ ਕਾਰਡ ਧਾਰਕਾਂ ਨੂੰ ਡਿੱਪੂਆਂ ਤੋਂ ਕਣਕ ਨਹੀਂ ਮਿਲਣੀ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਡਿੱਪੂ ਹੋਲਡਰਾਂ ਨੂੰ ਕਣਕ ਨਾ ਮਿਲਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਾਰਡ ਪੰਜਾਬ ਸਰਕਾਰ ਵੱਲੋਂ ਕੱਟ ਦਿੱਤੇ ਗਏ ਹਨ ਜਿਸ ਕਾਰਨ ਹੁਣ ਉਨ੍ਹਾਂ ਨੂੰ ਕਣਕ ਨਹੀਂ ਮਿਲੇਗੀ । ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਜੇਕਰ ਉਨ੍ਹਾਂ ਨੂੰ ਕਣਕ ਨਹੀਂ ਮਿਲਦੀ ਉਦੋਂ ਤੱਕ ਦੂਜੀ ਕਾਲੋਨੀ ਦੇ ਲੋਕਾਂ ਨੂੰ ਵੀ ਕਣਕ ਨਾ ਦਿੱਤੀ ਜਾਵੇ। ਧਰਨੇ ਦੌਰਾਨ ਪੁੱਜੇ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ ਸਹਿਦੇਵ ਨੇ ਕਿਹਾ ਕਿ ਲੋੜਵੰਦਾਂ ਨੂੰ ਕਣਕ ਕੇਂਦਰ ਸਰਕਾਰ ਵੱਲੋਂ ਭੇਜੀ ਜਾਂਦੀ ਹੈ ਪਰ ਪੰਜਾਬ ਸਰਕਾਰ ਵੱਲੋਂ ਬਿਨਾਂ ਜਾਂਚ ਤੋਂ ਹੀ ਹੀ ਇਨ੍ਹਾਂ ਲੋਕਾਂ ਦੇ ਕਾਰਡ ਕੱਟ ਦਿੱਤੇ ਗਏ ਹਨ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਕਣਕ ਨਾ ਮਿਲੀ ਤਾਂ ਉਹ ਮੁੜ ਧਰਨਾ ਲਗਾਉਣਗੇ। ਧਰਨੇ ਦੌਰਾਨ ਪਹੁੰਚੇ ਡੀਐੱਸਪੀ ਜਰਨੈਲ ਸਿੰਘ ਅਤੇ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਸਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਸਮਝਾਇਆ ਕਿ ਉਹ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਉਨ੍ਹਾਂ ਦਾ ਮਸਲਾ ਹੱਲ ਕਰਨਗੇ। ਇਸ ‘ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਧਰਨੇ ਕਾਰਨ ਗਰਮੀ ਵਿੱਚ ਕਾਫੀ ਰਾਹਗੀਰ ਪ੍ਰੇਸ਼ਾਨ ਹੋਏ।

Advertisement

Advertisement
Tags :
ਇੰਦਰਾਸਾਹਿਬਕਾਲੋਨੀਚਮਕੌਰਪ੍ਰਦਰਸ਼ਨਲੋਕਾਂਵੱਲੋਂ
Advertisement