ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਹੋਰ ਮੌਤ
ਐੱਨਪੀ ਧਵਨ
ਪਠਾਨਕੋਟ, 27 ਜੁਲਾਈ
ਜ਼ਿਲ੍ਹੇ ਵਿੱਚ ਅੱਜ 12 ਵਿਅਕਤੀਆਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ੇਟਿਵ ਆ ਜਾਣ ਨਾਲ ਜ਼ਿਲ੍ਹੇ ਅੰਦਰ ਕਰੋਨਾ ਪਾਜ਼ੇਟਿਵ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 62 ਹੋ ਗਈ ਹੈ। ਅੱਜ ਆਈ ਰਿਪੋਰਟ ਵਿੱਚ 12 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦ ਕਿ 229 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਜਦ ਕਿ ਇੱਕ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਜਾਣ ਨਾਲ ਹੁਣ ਤੱਕ ਕਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ 12 ਹੋ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 3-4 ਦਨਿਾਂ ਤੋਂ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿਲ੍ਹਾ ਪਠਾਨਕੋਟ ਵਿੱਚ ਕੁੱਲ 337 ਕੇਸ ਕਰੋਨਾ ਪਾਜ਼ੇਟਿਵ ਦੇ ਹੋ ਗਏ ਹਨ ਜਨਿ੍ਹਾਂ ਵਿੱਚੋਂ 263 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਰਿਕਵਰ ਕਰ ਚੁੱਕੇ ਹਨ। ਅੱਜ ਆਏ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ 1 ਵਿਅਕਤੀ ਨਜ਼ਦੀਕ ਰਾਮਲੀਲਾ ਗਰਾਊਂਡ, 1 ਵਿਅਕਤੀ ਘੜਥੋਲੀ ਮੁਹੱਲਾ, 6 ਲੋਕ ਅਬਰੋਲ ਨਗਰ, 1 ਸੈਲੀ ਰੋਡ, 2 ਮਾਮੂਨ ਦੇ ਅਤੇ ਇੱਕ ਆਰਮੀ ਹਸਪਤਾਲ ਦਾ ਹੈ। ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਲਈ ਕੈਂਟ ਰੇਲਵੇ ਕਲੌਨੀ ਅਤੇ ਅਬਰੋਲ ਨਗਰ ਵਿੱਚ ਸਰਵੇ ਕਰਵਾਇਆ ਗਿਆ।
ਬਟਾਲਾ (ਹਰਜੀਤ ਸਿੰਘ ਪਰਮਾਰ): ਇੱਥੇ ਅੱਜ ਕੋਵਿਡ-19 ਦੇ 28 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨੇ ਪ੍ਰਸ਼ਾਸਨ ਦੀ ਫਿਕਰ ਵਧਾ ਦਿੱਤੀ ਹੈ। ਅੱਜ ਕਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕਰੀਬੀ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਵੀ ਸ਼ਾਮਿਲ ਹਨ। ਕਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰ ਲਿਆ ਗਿਆ ਹੈ। ਇਸ ਬਾਰੇ ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ 25 ਜੁਲਾਈ ਨੂੰ ਬਟਾਲਾ ਦੇ ਵੱਖ-ਵੱਖ ਖੇਤਰਾਂ ਵਿੱਚੋਂ 600 ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਜਨਿ੍ਹਾਂ ਦੀ ਰਿਪੋਰਟ ਅੱਜ ਆਈ ਹੈ ਅਤੇ ਇਸ ਵਿੱਚ 28 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਡਾ. ਭੱਲਾ ਨੇ ਦੱਸਿਆ ਕਿ ਉਕਤ 28 ਵਿਅਕਤੀਆਂ ਦੇ ਰਿਹਾਇਸ਼ੀ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਫਗਵਾੜਾ (ਜਸਬੀਰ ਚਾਨਾ): ਕਰੋਨਾ ਵਾਇਰਸ ਦੀਆਂ ਟੈਸਟ ਰਿਪੋਰਟਾ ’ਚੋਂ ਚਾਰ ਮਰੀਜ਼ ਕਰੋਨਾ ਪਾਜ਼ੇਟਿਵ ਆਏ ਹਨ। ਐੱਸ.ਐੱਮ.ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਇੱਕ ਵਿਅਕਤੀ ਨਿੰਮ੍ਹਾ ਚੌਕ ਦਾ ਰਹਿਣਾ ਵਾਲਾ ਹੈ ਜੋ ਸ਼ੂਗਰ ਕਾਰਨ ਡੀ.ਐਮ.ਸੀ ਲੁਧਿਆਣਾ ਦਾਖ਼ਲ ਸੀ, ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ। ਇਸੇ ਤਰ੍ਹਾਂ ਦੋ ਹੋਰ ਵਿਅਕਤੀ ਜੋ ਬੈਂਕ ਆਫ਼ ਬੜੌਦਾ ਨਾਲ ਸਬੰਧਿਤ ਹਨ ਜਨਿ੍ਹਾਂ ’ਚ ਇੱਕ 51 ਸਾਲ ਤੇ 30 ਸਾਲ ਦਾ ਵਿਅਕਤੀ ਸ਼ਾਮਿਲ ਹੈ। ਇਸੇ ਤਰ੍ਹਾਂ ਇੱਕ ਪਾਸ਼ਟਾ ਦਾ ਵਿਅਕਤੀ ਵੀ ਪਾਜ਼ੇਟਿਵ ਆਇਆ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ’ਚ ਅੱਜ 15 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਚਾਰ ਮਰੀਜ਼ ਬਲਾਕ ਬੁੱਢਾਵੜ, ਖੜਕਾਂ ਕੈਂਪ, ਟਾਂਡਾ, ਕੋਕਾ ਕੋਲਾ ਫ਼ੈਕਟਰੀ, ਕਮਾਹੀ ਦੇਵੀ, ਕਸਬਾ ਅਤੇ ਪੰਡੋਰੀ ਕੱਦ 1-1, ਬਹਬਿਲ ਮੰਝ ਦੋ ਅਤੇ ਦੋ ਮਰੀਜ਼ ਦਸਮੇਸ਼ ਨਗਰ ਹੁਸ਼ਿਆਰਪੁਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਇੱਕ ਕੇਸ ਦੂਜੇ ਜ਼ਿਲ੍ਹੇ ਤੋਂ ਰਿਪੋਰਟ ਹੋਇਆ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 767 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ।
ਕਰੋਨਾ ਪਾਜ਼ੇਟਿਵ ਗਰਭਵਤੀ ਔਰਤ ਦੀ ਮੌਤ
ਤਰਨ ਤਾਰਨ (ਗੁਰਬਖਸ਼ਪੁਰੀ): ਕੋਵਿਡ-19 ਤੋਂ ਪੀੜਤ ਇਸ ਜ਼ਿਲ੍ਹੇ ਦੀ ਗਰਭਵਤੀ ਔਰਤ ਦੀ ਅੱਜ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਮੌਤ ਹੋ ਗਈ ਹੈ| ਜ਼ਿਲ੍ਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਸੱਤ ਹੋ ਗਈ ਹੈ| ਅਜੇ ਕੱਲ੍ਹ ਐਤਵਾਰ ਵੀ ਇਸ ਮਹਾਮਾਰੀ ਤੋਂ ਪੀੜਤ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਗਈ ਸੀ| ਸਿਹਤ ਵਿਭਾਗ ਦੇ ਅਧਿਕਾਰੀਆਂ ਅੱਜ ਇਥੇ ਦੱਸਿਆ ਕਿ ਸੱਤ ਮਹੀਨਿਆਂ ਦੀ ਇਸ ਗਰਭਵਤੀ ਔਰਤ ਦੀ ਪਛਾਣ ਪ੍ਰਭਜੀਤ ਕੌਰ (27) ਵਾਸੀ ਭੈਣੀ ਮੱਸਾ ਸਿੰਘ (ਭਿਖੀਵਿੰਡ) ਦੇ ਤੌਰ ’ਤੇ ਕੀਤੀ ਗਈ ਹੈ| ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅਜੇ 24 ਜੁਲਾਈ ਨੂੰ ਹੀ ਉਸ ਨੂੰ ਇੱਥੋਂ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕੀਤਾ ਗਿਆ ਸੀ ਜਿਥੇ ਉਹ ਅੱਜ ਸਵੇਰ ਵੇਲੇ ਦਮ ਤੋੜ ਗਈ| ਇਸ ਦੇ ਨਾਲ ਹੀ ਅੱਜ ਜ਼ਿਲ੍ਹੇ ਅੰਦਰ ਕੋਵਿਡ-19 ਦੇ 19 ਹੋਰ ਮਾਮਲੇ ਸਾਹਮਣੇ ਆਏ ਹਨ।
ਕਰੋਨਾ ਨੂੰ ਮਾਤ ਦੇ ਕੇ ਐੱਸਐੱਸਪੀ ਮਾਹਲ ਡਿਊਟੀ ’ਤੇ ਪਰਤੇ
ਜਲੰਧਰ (ਪਾਲ ਸਿੰਘ ਨੌਲੀ): ਦਿਹਾਤੀ ਪੁਲੀਸ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਰੋਨਾ ਨੂੰ ਮਾਤ ਦਿੰਦਿਆਂ 18 ਦਨਿਾਂ ਬਾਅਦ ਮੁੜ ਆਪਣੀ ਡਿਊਟੀ ਸੰਭਾਲ ਲਈ ਹੈ। ਕਰੋਨਾ ਯੋਧਿਆਂ ਦੀ ਤਰ੍ਹਾਂ ਮੂਹਰਲੀ ਕਤਾਰ ਵਿੱਚ ਡਿਊਟੀ ਨਿਭਾਉਣ ਵਾਲੇ ਨਵਜੋਤ ਸਿੰਘ ਮਾਹਲ ਲੰਘੀ 9 ਜੁਲਾਈ ਨੂੰ ਕਰੋਨਾਵਾਇਰਸ ਦੇ ਸ਼ਿਕਾਰ ਹੋ ਗਏ ਸਨ। ਐੱਸਐੱਸਪੀ ਦਫ਼ਤਰ ਕੰਪਲੈਕਸ ਵਿੱਚ ਪਹੁੰਚਣ ’ਤੇ ਸੀਨੀਅਰ ਪੁਲੀਸ ਅਧਿਕਾਰੀਆਂ ਐੱਸਪੀ ਰਵੀ ਕੁਮਾਰ, ਰਵਿੰਦਰ ਪਾਲ ਸਿੰਘ ਸੰਧੂ, ਸਰਬਜੀਤ ਸਿੰਘ ਬਾਹੀਆ ਅਤੇ ਹੋਰਨਾਂ ਨੇ ਸ੍ਰੀ ਮਾਹਲ ਦਾ ਨਿੱਘਾ ਸਵਾਗਤ ਕੀਤਾ। ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਸ੍ਰੀ ਮਾਹਲ ਨੇ ਉਨ੍ਹਾਂ ਦੇ ਦਫ਼ਤਰ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਦਾ ਦੌਰਾ ਕੀਤਾ। ਕੋਵਿਡ ਪਾਜ਼ੇਟਿਵ ਪਾਏ ਜਾਣ ਉਪਰੰਤ ਆਪਣੇ ਅਨੁਭਵ ਸਾਂਝੇ ਕਰਦਿਆਂ ਐੱਸਐੱਸਪੀ ਨੇ ਕਿਹਾ ਕਿ ਉਹ ਤੁਰੰਤ 9 ਜੁਲਾਈ ਨੂੰ ਇਕਾਂਤਵਾਸ ਵਿੱਚ ਚਲੇ ਗਏ ਅਤੇ ਹੋਮ ਕੁਆਰੰਟੀਨ ਦੇ ਸਮੇਂ ਦੌਰਾਨ ਸਖ਼ਤੀ ਨਾਲ ਮੈਡੀਕਲ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਿਸ ਸਦਕਾ ਉਹ ਕੋਵਿਡ ਦੇ ਲੱਛਣਾਂ ਤੋਂ ਜਲਦੀ ਤੰਦਰੁਸਤ ਹੋ ਸਕੇ।