ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਵੰਨਾ ਅਤੇ ਪ੍ਰਜਵਲ ਖ਼ਿਲਾਫ਼ ਅਗਵਾ ਦਾ ਇੱਕ ਹੋਰ ਕੇਸ ਦਰਜ

06:39 AM May 04, 2024 IST
ਐੱਚਡੀ ਰੇਵੰਨਾ, ਪ੍ਰਜਵਲ ਰੇਵੰਨਾ

ਮੈਸੂਰ/ਬੰਗਲੂਰੂ, 3 ਮਈ
ਕਰਨਾਟਕ ਦੇ ਸਾਬਕਾ ਮੰਤਰੀ ਐੱਚਡੀ ਰੇਵੰਨਾ ਤੇ ਉਸ ਦੇ ਪੁੱਤਰ ਪ੍ਰਜਵਲ ਰੇਵੰਨਾ ਖ਼ਿਲਾਫ਼ ਅਗਵਾ ਦਾ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇੱਥੇ ਕਿਹਾ ਕਿ ਲੰਘੀ ਰਾਤ ਨੂੰ ਕੇਸ ਦਰਜ ਕੀਤਾ ਗਿਆ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਕਿਹਾ ਕਿ ਪ੍ਰਜਵਲ ਰੇਵੰਨਾ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਜਨਤਾ ਦਲ (ਐੱਸ) ਦੇ ਵਿਧਾਇਕ ਐੱਚਡੀ ਰੇਵੰਨਾ ਨੇ ਬੰਗਲੂਰੂ ਸੈਸ਼ਨ ਅਦਾਲਤ ਤੋਂ ਆਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਹੈ।
ਹਾਸਨ ਜ਼ਿਲ੍ਹੇ ਦੀ ਹੋਲੇਸਨਰਸੀਪੁਰਾ ਸੀਟ ਤੋਂ ਜਨਤਾ ਦਲ (ਐੱਸ) ਦਾ ਵਿਧਾਇਕ ਐੱਚਡੀ ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦਾ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦਾ ਵੱਡਾ ਭਰਾ ਹੈ। ਹਾਸਨ ਤੋਂ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਪ੍ਰਜਵਲ ’ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਸੂਬੇ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਅਨੁਸਾਰ ਰੇਵੰਨਾ ਖ਼ਿਲਾਫ਼ ਇੱਕ ਹੋਰ ਸ਼ਿਕਾਇਤ ਦਰਜ ਕੀਤੀ ਗਈ ਹੈ। ਲੰਘੀ ਰਾਤ ਦਰਜ ਇਸ ਨਵੇਂ ਕੇਸ ’ਚ ਮੈਸੂਰ ਜ਼ਿਲ੍ਹੇ ਦੇ ਕ੍ਰਿਸ਼ਨਰਾਜਾ ਨਗਰ ਦੇ ਰਹਿਣ ਵਾਲੇ 20 ਸਾਲਾ ਸ਼ਿਕਾਇਤਕਰਤਾ ਨੇ ਕਿਹਾ ਕਿ ਰੇਵੰਨਾ ਨੇ ਉਸ ਦੀ ਮਾਂ ਨੂੰ ਅਗਵਾ ਕਰ ਲਿਆ ਹੈ। ਪੀੜਤ ਨੌਜਵਾਨ ਨੇ ਦੋਸ਼ ਲਾਇਆ ਕਿ ਪ੍ਰਜਵਲ ਵੱਲੋਂ ਉਸ ਦੀ ਮਾਂ ਨੂੰ ਕਥਿਤ ਤੌਰ ’ਤੇ ਬੰਨ੍ਹਣ ਤੇ ਜਬਰ ਜਨਾਹ ਕਰਨ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਕੇਸ ਵਿੱਚ ਪ੍ਰਜਵਲ ਦੇ ਕਰੀਬੀ ਸਤੀਸ਼ ਬਬੰਨਾ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁੱਖ ਮੰਤਰੀ ਸਿੱਧਾਰਮਈਆ ਨੇ ਅਗਵਾ ਮਾਮਲੇ ’ਚ ਪੁਲੀਸ ਨੂੰ ਨਿਰਦੇਸ਼ ਦਿੱਤਾ ਹੈ ਕਿ ਪੀੜਤਾ ਦਾ ਪਤਾ ਲਗਾ ਕੇ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸੇ ਦੌਰਾਨ ਐੱਚਡੀ ਰੇਵੰਨਾ ਨੇ ਬੰਗਲੂਰੂ ਸੈਸ਼ਨ ਕੋਰਟ ਤੋਂ ਆਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਹੈ। ਉਸ ਨੇ ਇਹ ਕਦਮ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਨੂੰ ਇਹ ਦੱਸੇ ਜਾਣ ਮਗਰੋਂ ਚੁੱਕਿਆ ਕਿ ਉਸ ਦੀ ਘਰੇਲੂ ਨੌਕਰਾਣੀ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ ਉਸ ਖ਼ਿਲਾਫ਼ ਕੋਈ ਗ਼ੈਰ ਜ਼ਮਾਨਤੀ ਕੇਸ ਦਰਜ ਨਹੀਂ ਹੈ। -ਪੀਟੀਆਈ

Advertisement

Advertisement
Advertisement