ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਹਾਰ ਵਿੱਚ ਇੱਕ ਹੋਰ ਪੁਲ ਡਿੱਗਿਆ

06:29 AM Jul 05, 2024 IST

ਪਟਨਾ, 4 ਜੁਲਾਈ
ਬਿਹਾਰ ਦੇ ਸਾਰਨ ਜ਼ਿਲ੍ਹੇ ’ਚ ਅੱਜ ਇੱਕ ਹੋਰ ਪੁਲ ਡਿੱਗ ਗਿਆ ਹੈ ਜੋ ਕਿ ਸੂਬੇ ਵਿੱਚ ਲੰਘੇ 15 ਦਿਨਾਂ ਅੰਦਰ ਪੁਲ ਢਹਿਣ ਦੀ 10ਵੀਂ ਘਟਨਾ ਹੈ।
ਜ਼ਿਲ੍ਹਾ ਅਧਿਕਾਰੀ ਅਮਨ ਅਮੀਰ ਨੇ ਦੱਸਿਆ ਕਿ ਲੰਘੇ 24 ਘੰੰਟਿਆਂ ਅੰਦਰ ਪੁਲ ਢਹਿਣ ਦੀ ਇਹ ਤੀਜੀ ਘਟਨਾ ਹੈ। ਉਨ੍ਹਾਂ ਦੱਸਿਆ, ‘ਜ਼ਿਲ੍ਹੇ ’ਚ ਇਨ੍ਹਾਂ ਛੋਟੇ ਪੁਲਾਂ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ।’ ਉਨ੍ਹਾਂ ਦੱਸਿਆ ਕਿ 15 ਸਾਲ ਪਹਿਲਾਂ ਸਥਾਨਕ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਪੁਲ ਅੱਜ ਸਵੇਰੇ ਡਿੱਗ ਗਿਆ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬਨਯਪੁਰ ਬਲਾਕ ’ਚ ਗੰਡਕੀ ਨਦੀ ’ਤੇ ਬਣਿਆ ਇਹ ਛੋਟਾ ਪੁਲ ਸਾਰਨ ਦੇ ਕਈ ਪਿੰਡਾਂ ਨੂੰ ਗੁਆਂਢੀ ਸਿਵਾਨ ਜ਼ਿਲ੍ਹੇ ਨਾਲ ਜੋੜਦਾ ਸੀ।
ਜ਼ਿਲ੍ਹਾ ਅਧਿਕਾਰੀ ਨੇ ਦੱਸਿਆ, ‘ਇਸ ਛੋਟੇ ਪੁਲ ਦਾ ਨਿਰਮਾਣ 15 ਸਾਲ ਪਹਿਲਾਂ ਹੋਇਆ ਸੀ। ਮੈਂ ਮੌਕੇ ’ਤੇ ਜਾ ਰਿਹਾ ਹਾਂ। ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਹੋਰ ਅਧਿਕਾਰੀ ਉੱਥੇ ਪਹਿਲਾਂ ਹੀ ਪਹੁੰਚ ਚੁੱਕੇ ਹਨ। ਪੁਲ ਡਿੱਗਣ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗਾ ਹੈ ਪਰ ਹਾਲ ਹੀ ਵਿੱਚ ਪੁਲ ਹੇਠੋਂ ਚਿੱਕੜ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।’
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਰਨ ਜ਼ਿਲ੍ਹੇ ’ਚ ਜਨਤਾ ਬਾਜ਼ਾਰ ਖੇਤਰ ਤੇ ਲਹਿਲਾਦਪੁਰ ਖੇਤਰ ’ਚ ਦੋ ਪੁਲ ਢਹਿ ਗਏ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਹ ਛੋਟੇ ਪੁਲ ਡਿੱਗੇ ਹੋ ਸਕਦੇ ਹਨ। ਸਿਵਾਨ, ਸਾਰਨ, ਮਧੂਬਨੀ, ਅਰਰੀਆ, ਪੂਰਬੀ ਚੰਪਾਰਨ ਤੇ ਕਿਸ਼ਨਗੰਜ ਜ਼ਿਲ੍ਹੇ ’ਚ ਲੰਘੇ 16 ਦਿਨਾਂ ਅੰਦਰ 10 ਪੁਲ ਢਹਿ ਚੁੱਕੇ ਹਨ।
ਇਸ ਸਬੰਧੀ ਸੂਬੇ ਦੇ ਉੱਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅੱਜ ਪੱਤਰਕਾਰਾਂ ਨੂੰ ਕਿਹਾ, ‘ਕੱਲ੍ਹ ਸਮੀਖਿਆ ਮਗਰੋਂ ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਪੁਰਾਣੇ ਪੁਲਾਂ ਦਾ ਸਰਵੇਖਣ ਕਰਨ ਤੇ ਤੁਰੰਤ ਮੁਰੰਮਤ ਦੀ ਲੋੜ ਵਾਲੇ ਪੁਲਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਪੁਲਾਂ ਲਈ ਆਪਣੀ ਸਾਂਭ-ਸੰਭਾਲ ਦੀ ਨੀਤੀ ਤੁਰੰਤ ਤਿਆਰ ਕਰਨ ਲਈ ਵੀ ਕਿਹਾ ਹੈ।’ -ਪੀਟੀਆਈ

Advertisement

Advertisement
Advertisement