ਰੈੱਡ ਕਰਾਸ ਦੇ ਪੰਘੂੜੇ ਵਿਚ ਆਈ ਇਕ ਹੋਰ ਬੱਚੀ
10:50 AM Oct 26, 2024 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਅਕਤੂਬਰ
ਰੈੱਡ ਕਰਾਸ ਵਿੱਚ ਸਥਾਪਤ ਪੰਘੂੜੇ ਵਿੱਚ ਕੋਈ ਵਿਅਕਤੀ ਬੀਤੇ ਦਿਨ ਇਕ ਨਵਜੰਮੀ ਬੱਚੀ ਨੂੰ ਰੱਖ ਗਿਆ ਸੀ ਅਤੇ ਇਸ ਬੱਚੀ ਨੂੰ ਤੁਰੰਤ ਮੈਡੀਕਲ ਜਾਂਚ ਵਾਸਤੇ ਹਸਪਤਾਲ ਭੇਜਿਆ ਗਿਆ ਗਿਆ ਸੀ । ਇਹ ਬੱਚੀ ਬਿਲਕੁਲ ਤੰਦਰੁਸਤ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈੱਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 193 ਬੱਚਿਆਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਹੋਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਇਸ ਨਿਵੇਕਲੀ ਪਹਿਲ ਦੇ ਕਾਰਨ ਇਹ ਯੋਜਨਾ ਹੇਠ 193 ਮਾਸੂਮ ਜ਼ਿੰਦਾਂ ਨੂੰ ਬਚਾਉਣ ’ਚ ਸਫਲ ਰਹੇ ਹਨ, ਪੰਘੂੜਾ ਜਿੱਥੇ ਮੁਬਾਰਕ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿਚ ਹੁਣ ਤੱਕ ਆਏ ਬੱਚਿਆਂ ਵਿਚੋਂ ਵੱਡੀ ਗਿਣਤੀ ਲੜਕੀਆਂ ਦਾ ਹੀ ਮਿਲਣਾ ਸਮਾਜ ਲਈ ਗੰਭੀਰਤਾ ਦਾ ਮਸਲਾ ਹੈ। ਐੱਸਡੀਐੱਮ ਮਜੀਠਾ ਸੋਨਮ ਨੇ ਪਾਰਵਤੀ ਹਸਪਤਾਲ ਦੇ ਸਟਾਫ ਦੀ ਪ੍ਰਸੰਸਾ ਕੀਤੀ।
Advertisement
Advertisement
Advertisement