ਸਲਮਾਨ ’ਤੇ ਹਮਲੇ ਦੀ ਸਾਜ਼ਿਸ਼ ’ਚ ਭਿਵਾਨੀ ਤੋਂ ਇਕ ਹੋਰ ਗ੍ਰਿਫ਼ਤਾਰੀ
07:56 AM Jun 03, 2024 IST
Advertisement
ਠਾਣੇ, 2 ਜੂਨ
ਅਦਾਕਾਰ ਸਲਮਾਨ ਖ਼ਾਨ ’ਤੇ ਹਮਲੇ ਦੀ ਯੋਜਨਾ ਬਣਾਉਣ ਦੇ ਸਬੰਧ ’ਚ ਨਵੀ ਮੁੰਬਈ ਪੁਲੀਸ ਨੇ ਹਰਿਆਣਾ ਦੇ ਭਿਵਾਨੀ ਤੋਂ ਇਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਫੜੇ ਗਏ ਨੌਜਵਾਨਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਦੀਪਕ ਹਵਾ ਸਿੰਘ ਗੋਗਾਲੀਆ ਉਰਫ਼ ਜੌਨੀ ਵਾਲਮੀਕੀ (30) ਨੂੰ ਸ਼ਨਿਚਰਵਾਰ ਨੂੰ ਭਿਵਾਨੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਵੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦਾ ਮੈਂਬਰ ਹੈ। ਉਸ ਨੇ ਹੋਰ ਮੁਲਜ਼ਮਾਂ ਦੇ ਠਹਿਰਣ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਵਾਹਨ ਆਦਿ ਦੀ ਸਹੂਲਤ ਦਿੱਤੀ ਸੀ। ਉਹ ਵੀਡੀਓ ਕਾਲਾਂ ਰਾਹੀਂ ਮੁਲਜ਼ਮਾਂ ਦੇ ਸੰਪਰਕ ’ਚ ਸੀ। ਗੋਗਾਲੀਆ ਨੂੰ ਭਿਵਾਨੀ ’ਚ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਜਿਥੇ ਉਸ ਨੂੰ 5 ਜੂਨ ਤੱਕ ਲਈ ਨਵੀ ਮੁੰਬਈ ਪੁਲੀਸ ਦੇ ਟਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ ਗਿਆ। -ਪੀਟੀਆਈ
Advertisement
Advertisement