ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਸਿੱਦੀਕੀ ਹੱਤਿਆ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਬੇਲਾਪੁਰ ਤੋਂ ਕਾਬੂ

07:19 PM Oct 20, 2024 IST

ਮੁੰਬਈ, 20 ਅਕਤੂਬਰ
ਇਥੋਂ ਦੀ ਕਰਾਈਮ ਬਰਾਂਚ ਨੇ ਬਾਬਾ ਸਿੱਦੀਕੀ ਹੱਤਿਆ ਦੇ ਮਾਮਲੇ ਵਿਚ ਇਕ ਹੋਰ ਮੁਲਜ਼ਮ ਭਗਵੰਤ ਸਿੰਘ ਨੂੰ ਬੇਲਾਪੁਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਭਗਵੰਤ ਸਿੰਘ ਨੇ ਹੱਤਿਆ ਵਿਚ ਸ਼ਾਮਲ ਮੁਲਜ਼ਮਾਂ ਨੂੰ ਰਿਹਾਇਸ਼ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਉਹ ਰਾਜਸਥਾਨ ਤੋਂ ਮੁੰਬਈ ਹਥਿਆਰ ਲੈ ਕੇ ਆਇਆ ਸੀ। ਨੈਸ਼ਨਲਿਸਟ ਕਾਂਗਰਸ ਪਾਰਟੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ’ਚ ਸ਼ਾਮਲ ਹਮਲਾਵਰਾਂ ਨੇ ਇੱਥੇ ਕੁਰਲਾ ਇਲਾਕੇ ’ਚ ਕਿਰਾਏ ਦੇ ਮਕਾਨ ਵਿੱਚ ਯੂਟਿਊਬ ’ਤੇ ਵੀਡੀਓਜ਼ ਦੇਖ ਕੇ ਹਥਿਆਰ ਚਲਾਉਣੇ ਸਿੱਖੇ ਸਨ। ਮੁੰਬਈ ਕਰਾਈਮ ਬਰਾਂਚ ਵੱਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਸ਼ੱਕੀ ਹਮਲਾਵਰ ਸ਼ਿਵਕੁਮਾਰ ਗੌਤਮ ਨੇ ਉੱਤਰ ਪ੍ਰਦੇਸ਼ ਵਿੱਚ ਵਿਆਹ ਸਮਾਗਮਾਂ ਵਿੱਚ ‘ਖੁਸ਼ੀ ’ਚ ਕੀਤੇ ਜਾਂਦੇ ਹਵਾਈ ਫਾਇਰ’ ਦੌਰਾਨ ਬੰਦੂਕ ਚਲਾਉਣੀ ਸਿੱਖੀ ਸੀ।

Advertisement

Advertisement