ਸਰਕਾਰੀ ਕੰਨਿਆ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 8 ਫਰਵਰੀ
ਸਥਾਨਕ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸੰਸਥਾ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੀ ਅਗਵਾਈ ਹੇਠ ਕਰਵਾਇਆ ਗਿਆ। ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਵਿੱਦਿਅਕ, ਖੇਡਾਂ ਤੇ ਸੱਭਿਆਚਾਰ ਪ੍ਰਾਪਤੀਆਂ ਤੇ ਪੇਸ਼ਕਾਰੀਆਂ ਸਦਕਾ ਇਹ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਲੈਕਚਰਾਰ ਸੁਧਾ ਮੱਲ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਵਿਦਿਆਰਥਣਾਂ ਨੇ ਸੱਭਿਆਚਾਰ ਪੇਸ਼ਕਾਰੀਆਂ ਦਿੱਤੀਆਂ। ਪ੍ਰਿੰਸੀਪਲ ਲੌਂਗੀਆ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਸਕੀਮ ਸੂਬੇ ਦੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਗੁਣਾਤਮਕ ਵਿੱਦਿਅਕ ਕਿਰਨ ਲੈ ਕੇ ਆਈ ਹੈ ਅਤੇ ਸਕੂਲ ਸੰਸਥਾ ਦੀਆਂ ਵਿਦਿਆਰਥਣਾਂ ਪੜਾਈ, ਖੇਡਾਂ ਤੇ ਸੱਭਿਆਚਾਰ ਖੇਤਰ ਅੰਦਰ ਨਵੀਆਂ ਪੈੜਾਂ ਪਾ ਰਹੀਆਂ ਹਨ। ਅਧਿਆਪਕਾ ਹਰਨੀਰ ਕੌਰ ਮਾਂਗਟ ਨੇ ਦੱਸਿਆ ਕਿ ਇਸ ਮੌਕੇ ਸੈਸ਼ਨ 2022-2023 ਦੌਰਾਨ ਖੇਡਾਂ ਤੇ ਵਿਦਿਅਕ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੈਕਚਰਾਰ ਰਾਕੇਸ਼ ਸ਼ਰਮਾ, ਲੈਕਚਰਾਰ ਜਗਤਾਰ ਸਿੰਘ, ਲੈਕਚਰਾਰ ਰਣਵੀਰ ਕੌਰ ਅਤੇ ਐਨਐਸਐਸ ਪ੍ਰੋਗਰਾਮ ਅਫ਼ਸਰ ਅਮਨਦੀਪ ਸਿੰਘ ਵੀ ਹਾਜ਼ਰ ਸਨ।