ਗੁਰਦਾਸਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਵੱਲੋਂ ਸਾਲਾਨਾ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 2 ਅਕਤੂਬਰ
ਗੁਰਦਾਸਪੁਰ ਟੈਕਸੀ ਸਰਵਿਸ ਐਸੋਸੀਏਸ਼ਨ, ਗੁਰਦਾਸਪੁਰ ਦੀ ਜ਼ਿਲ੍ਹਾ ਪੱਧਰੀ ਸਾਲਾਨਾ ਮੀਟਿੰਗ ਰਮਨਦੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਟਰੈਫ਼ਿਕ ਇੰਚਾਰਜ ਸਤਨਾਮ ਸਿੰਘ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਨਰਲ ਸਕੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਰੇਟਾਂ ਵਿੱਚ ਵਾਜਬ ਵਾਧਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਨਵੀਂ ਰੇਟ ਲਿਸਟ ਜਾਰੀ ਕਰ ਦਿੱਤੀ ਗਈ ਹੈ। ਐਸੋਸੀਏਸ਼ਨ ਵੱਲੋਂ ਟਰੈਫ਼ਿਕ ਪੁਲੀਸ ਨੂੰ ਯਕੀਨ ਦਿਵਾਇਆ ਗਿਆ ਕਿ ਕਾਨੂੰਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਟੈਕਸੀਆਂ ਚਲਾਈਆਂ ਜਾਣਗੀਆਂ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਯੂਨੀਅਨ ਦੇ ਸਟੈਂਡਾਂ ਤੋਂ ਹੀ ਗੱਡੀਆਂ ਬੁੱਕ ਕਰਨ। ਯੂਨੀਅਨ ਵੱਲੋਂ ਸਟੈਂਡਾਂ ’ਤੇ ਬਾਕਾਇਦਾ ਰੇਟ ਲਿਸਟਾਂ ਲਾਈਆਂ ਗਈਆਂ ਹਨ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਬਲਵਿੰਦਰ, ਜਸਵੰਤ ਸਿੰਘ ਕਾਹਲੋਂ, ਪਲਵਿੰਦਰ ਸਿੰਘ ਪਾਹੜਾ, ਧਰਮਿੰਦਰ ਸਿੰਘ ਫ਼ੌਜੀ, ਅਮਰਜੀਤ ਮੰਗਾ, ਮਨਜੀਤ ਸਿੰਘ, ਜਗਤਾਰ ਸਿੰਘ ਰਜਿੰਦਰ ਤੋਂ ਇਲਾਵਾ ਗੁਰਦਾਸਪੁਰ ਅਤੇ ਜ਼ਿਲ੍ਹੇ ਦੇ ਬਲਾਕਾਂ ਤੋਂ ਸਟੈਂਡਾਂ ਪ੍ਰਧਾਨ ਅਤੇ ਮੈਂਬਰ ਮੌਜੂਦ ਸਨ।