For the best experience, open
https://m.punjabitribuneonline.com
on your mobile browser.
Advertisement

ਰਾਮ ਤੀਰਥ ਮੰਦਿਰ ਵਿੱਚ ਸਾਲਾਨਾ ਜੋੜ ਮੇਲਾ

08:59 AM Apr 09, 2024 IST
ਰਾਮ ਤੀਰਥ ਮੰਦਿਰ ਵਿੱਚ ਸਾਲਾਨਾ ਜੋੜ ਮੇਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਧਾਰੀਵਾਲ, 8 ਅਪਰੈਲ
ਇਤਿਹਾਸਕ ਮੰਦਿਰ ਛੋਟਾ ਰਾਮ ਤੀਰਥ ਵਿੱਚ ਸਾਲਾਨਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਰਾਮ ਤੀਰਥ ਮੰਦਿਰ ਵਿੱਚ ਪਵਿੱਤਰ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਜਦਕਿ ਮੰਦਿਰ ਕੋਲ ਸਥਿਤ ਗੁਰਦੁਆਰਾ ਸਾਹਿਬ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲ ਵਿੱਚ ਬਾਬਾ ਜੋਗਾ ਸਿੰਘ ਜੀ ਕਾਰਸੇਵਾ ਵਾਲਿਆਂ ਦੀ ਨਿਗਰਾਨੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਨਿਸ਼ਕਾਮ ਕੀਰਤਨੀ ਜਥਾ ਭਾਈ ਅਮਰਜੀਤ ਸਿੰਘ ਖੁੰਡਾ ਵਾਲੇ, ਕਵੀਸ਼ਰੀ ਜਥਾ ਸੁਖਵਿੰਦਰ ਸਿੰਘ ਮਝੈਲ ਤੇ ਸਾਥੀ ਕਿਰਨਦੀਪ ਕੌਰ, ਦਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਦੇ ਵਿਦਿਆਰਥੀਆਂ ਦੇ ਕਵੀਸ਼ਰੀ ਜਥੇ ਬਿਕਰਮਜੀਤ ਸਿੰਘ, ਦਮਨਪ੍ਰੀਤ ਸਿੰਘ ਤੇ ਪ੍ਰਭਜੋਤ ਸਿੰਘ, ਕਵੀਸ਼ਰੀ ਜਥਾ ਭਾਈ ਸ਼ਮਸ਼ੇਰ ਸਿੰਘ ਖੁੰਡਾ, ਕਥਾਵਾਚਕ ਭਾਈ ਸਤਨਾਮ ਸਿੰਘ ਜਫਰਵਾਲ ਦੇ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਵਿੱਚ ਮੁੱਖ ਪ੍ਰਬੰਧਕ ਬਾਬਾ ਜੋਗਾ ਸਿੰਘ ਕਾਰ ਸੇਵਾ ਵਾਲੇ, ਭਾਈ ਸਤਨਾਮ ਸਿੰਘ ਜਫਰਵਾਲ, ਭਾਈ ਡਾ. ਖਜਾਨ ਸਿੰਘ ਖਾਨਮਲੱਕ, ਬਲਜੀਤ ਸਿੰਘ ਜਫਰਵਾਲ, ਗੁਰਮੁਖ ਸਿੰਘ ਭੰਗਵਾਂ ਸਣੇ ਇਲਾਕੇ ਦੀ ਸੰਗਤ ਹਾਜ਼ਰ ਸੀ।

Advertisement

Advertisement
Author Image

Advertisement
Advertisement
×