ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਸਾਲਾਨਾ ਆਮ ਇਜਲਾਸ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 1 ਅਕਤੂਬਰ
ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਸਾਲਾਨਾ ਆਮ ਇਜਲਾਸ ਮਿੱਲ ਦੇ ਅਹਾਤੇ ਵਿੱਚ ਜੈਲਦਾਰ ਸੁਖਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਿੱਸੇਦਾਰਾਂ ਅਤੇ ਗੰਨਾ ਕਾਸ਼ਤਕਾਰਾਂ ਨੇ ਹਿੱਸਾ ਲਿਆ। ਮਤਾ ਪਾਸ ਕਰਕੇ ਪਿਛਲੇ ਸਾਲ ਦੇ ਆਮ ਇਜਲਾਸ ਵਿੱਚ ਲਏ ਗਏ ਫੈਸਲਿਆਂ ਦੀ ਪੁਸ਼ਟੀ ਕੀਤੀ ਗਈ ਅਤੇ ਹੋਰ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਵੱਖ ਵੱਖ ਗੰਨਾ ਕਾਸ਼ਤਕਾਰਾਂ ਨੇ ਖੰਡ ਮਿੱਲ ਵਿੱਚ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵੀ ਚਰਚਾ ਕੀਤੀ।
ਖੰਡ ਮਿੱਲ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਅਨੇਜਾ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਿਵਾਇਆ ਗਿਆ। ਅਨੇਜਾ ਨੇ ਕਿਹਾ ਕਿ ਖੰਡ ਮਿੱਲ ਭੋਗਪੁਰ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਜਾਵੇਗਾ।
ਇਸ ਮੌਕੇ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਜਿਹਨਾਂ ਚ ਹਰਵਿੰਦਰ ਸਿੰਘ ਡੱਲੀ, ਬਲਵਿੰਦਰ ਸਿੰਘ ਮੱਲ੍ਹੀ ਨੰਗਲ ,ਅਮਿ੍ੰਤਪਾਲ ਸਿੰਘ ਖਰਲਾਂ, ਗੁਰਦੀਪ ਸਿੰਘ ਚੱਕ ਝੱਡੂ,ਲੱਕੀ ਤੂਰ , ਅਤੇ ਹੋਰ ਬਹੁੱਤ ਸਾਰੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀ ਐਨ ਜੀ ਬਾਇਓ ਗੈਸ ਪਲਾਂਟ ਬੰਦ ਕਰਨ ਲਈ ਐੱਮਡੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਰਿਸਰਚ ਸੈਂਟਰ ਕਪੂਰਥਲਾ ਦੇ ਡਾਇਰੈਕਟਰ ਡਾ. ਗੁਲਜ਼ਾਰ ਸਿੰਘ, ਖੰਡ ਮਿੱਲ ਅਜਨਾਲਾ ਦੇ ਜੀਐੱਮ ਸੁਭਾਸ਼ ਚੰਦਰ, ਸਹਾਇਕ ਗੰਨਾ ਵਿਕਾਸ ਅਫ਼ਸਰ ਗੁਰਚਰਨ ਸਿੰਘ, ਉਪ ਗੰਨਾ ਵਿਕਾਸ ਅਫ਼ਸਰ ਪ੍ਰੇਮ ਬਹਾਦਰ ਹਾਜ਼ਰ ਹੋਏ।
ਮੰਚ ਸੰਚਾਲਨ ਐਡਵੋਕੇਟ ਅਮਰੀਕ ਸਿੰਘ ਸੈਣੀ ਨੇ ਕੀਤਾ।