ਐੱਸਟੀਐੱਸ ਸਕੂਲ ਦਾ ਸਾਲਾਨਾ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 3 ਦਸੰਬਰ
ਐੱਸਟੀਐੱਸ ਵਰਲਡ ਸਕੂਲ ਵਿੱਚ 12ਵਾਂ ਸਾਲਾਨਾ ਸਮਾਰੋਹ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਗੁਰਿੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਅਤੇ ਚੇਅਰਪਰਸਨ ਮਾਲਤੀ ਅਤੇ ਪ੍ਰਿੰਸੀਪਲ ਪ੍ਰਭਜੋਤ ਕੌਰ ਗਿਲ, ਡੇਰਾ ਮੁਖੀ (ਢੇਸੀਆਂ ਕਾਹਨਾ) ਸੰਤ ਤਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਰਸ਼ਦੀਪ ਕੌਰ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਜੋਤ ਜਗਾ ਕੇ ਕੀਤੀ ਗਈ। ਸਭ ਤੋਂ ਪਹਿਲਾਂ ਸਕੂਲ ਦੇ ਬੱਚਿਆਂ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਸਕੂਲ ਦੀਆਂ ਪੂਰੇ ਸਾਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਇਸ ਮੌਕੇ ਵਿੱਦਿਆ ਦੇ ਖੇਤਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ ਹਨ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਹੈ। ਸਕੂਲ ਦੇ ਸਟੈਂਨਫਰਡ ਹਾਊਸ ਨੇ ਓਵਰਆਲ ਟਰਾਫੀ ਅਤੇ ਹਾਰਵਰਡ ਹਾਊਸ ਨੇ ਖੇਡ ਟਰਾਫੀ ਜਿੱਤੀ। ਇਸ ਮਗਰੋਂ ਸੱਭਿਆਚਾਰਕ ਸਮਾਗਮ ਦੀ ਪੇਸ਼ਕਾਰੀ ਕੀਤੀ ਗਈ। ਅੰਤ ਰਾਸ਼ਟਰੀ ਗੀਤ ਨਾਲ ਇਸ ਸਮਾਰੋਹ ਦੀ ਸਮਾਪਤੀ ਹੋਈ।