ਜੇਐੱਮਕੇ ਸਕੂਲ ਵਿੱਚ ਸਾਲਾਨਾ ਸਮਾਗਮ ਕਰਵਾਇਆ
ਪੱਤਰ ਪ੍ਰੇਰਕ
ਪਠਾਨਕੋਟ, 21 ਦਸੰਬਰ
ਪਠਾਨਕੋਟ ਦੇ ਜੇਐੱਮਕੇ ਇੰਟਰਨੈਸ਼ਨਲ ਸਕੂਲ ਵਿੱਚ 2 ਰੋਜ਼ਾ ਸਾਲਾਨਾ ਸਮਾਗਮ ਪ੍ਰਿੰਸੀਪਲ ਨੀਤੀ ਕੋਚਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਜੇਐਮਕੇ ਸਕੂਲ ਸ਼ਿਮਲਾ ਦੇ ਪ੍ਰਿੰਸੀਪਲ ਡਾ. ਸੰਜੇ ਗੁਪਤਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਜਦ ੋਂਕਿ ਸਕੂਲ ਚੇਅਰਮੈਨ ਅਨੁਜ ਸੂਦ, ਚੇਅਰਪਰਸਨ ਵੰਦਨਾ ਸੂਦ, ਡਾਇਰੈਕਟਰ ਤਾਨੀਆ ਸੂਦ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾ ਰੋਸ਼ਨ ਕਰਨ ਨਾਲ ਹੋਈ। ਪ੍ਰਿੰਸੀਪਲ ਨੀਤੀ ਕੋਚਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮਗਰੋਂ ਬੱਚਿਆਂ ਨੇ ਸਕੂਲ ਬੈਂਡ, ਮਾਈਮ, ਕਲਾਸੀਕਲ ਡਾਂਸ, ਹਿਮਾਚਲੀ ਨਾਚ, ਕਰਾਟੇ, ਡਰਾਮਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ ਅਤੇ ਭੰਗੜਾ ਆਦਿ ਨੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ। ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਸੰਜੇ ਗੁਪਤਾ ਨੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਮੁਸ਼ਕਲ ਨਹੀਂ ਹੁੰਦੀ, ਜੇਕਰ ਮਨ ਵਿੱਚ ਧਾਰ ਲਿਆ ਜਾਵੇ ਤਾਂ ਹਰ ਕੰਮ ਆਸਾਨ ਹੋ ਜਾਂਦਾ ਹੈ। ਇਸ ਲਈ ਬੱਚਿਆਂ ਨੂੰ ਹਮੇਸ਼ਾਂ ਚੰਗਾ ਸੋਚਣਾ ਚਾਹੀਦਾ ਹੈ।