ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਕਰਡ ਹਾਰਟ ਕਾਨਵੈਂਟ ਸਕੂਲ ’ਚ ਸਾਲਾਨਾ ਸਮਾਗਮ

08:40 AM Nov 25, 2024 IST
ਸਮਾਗਮ ’ਚ ਸ਼ਾਮਲ ਮੁੱਖ ਮਹਿਮਾਨ ਗਾਇਤਰੀ ਗੁਪਤਾ ਤੇ ਹੋਰ।

ਰਵਿੰਦਰ ਰਵੀ
ਬਰਨਾਲਾ, 24 ਨਵੰਬਰ
ਸੇਕਰਡ ਹਾਰਟ ਕਾਨਵੈਂਟ ਪ੍ਰਾਇਮਰੀ ਸਕੂਲ ਵਿੱਚ ਆਪਣੇ ਸਾਲਾਨਾ ਸਮਾਗਮ ਕਰਵਾਇਆ। ਸਮਾਗਮ ਦਾ ਥੀਮ ‘ਹਨੇਰੇ ਤੋਂ ਚਾਨਣ ਵੱਲ’ ਸੀ। ਸਮਾਗਮ ਦੇ ਮੁੱਖ ਮਹਿਮਾਨ ਗਾਇਤਰੀ ਗੁਪਤਾ ਅਤੇ ਗੈਸਟ ਆਫ ਆਨਰ ਸਿਸਟਰ ਇਰਾਜਮਾ ਨੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ’ਚ ਟਰਾਈਡੈਂਟ ਦੇ ਰੁਪਿੰਦਰ ਗੁਪਤਾ ਅਤੇ ਸਕੂਲ ਦੇ ਪ੍ਰਬੰਧਕਾਂ ਵਿੱਚ ਮੈਨੇਜਰ ਸਿਸਟਰ ਰੇਸ਼ਮੀ, ਪ੍ਰਿੰਸੀਪਲ ਸਿਸਟਰ ਅਨੀਥਾ, ਵਾਈਸ ਪ੍ਰਿੰਸੀਪਲ ਸਿਸਟਰ ਜੈਨਟ ਅਤੇ ਸਕੂਲ ਦੀ ਮੁੱਖ ਅਧਿਆਪਕਾ ਮਿਸਟਰ ਨੈਨਸੀ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਭਾਸ਼ਾਵਾਂ ਅਤੇ ਰੀਤੀ-ਰਿਵਾਜਾਂ ਨੂੰ ਦਰਸਾਉਂਦੀਆਂ ਚਮਤਕਾਰਕ ਪੇਸ਼ਕਸ਼ਾਂ ਕੀਤੀਆਂ। ਗੁਜਰਾਤੀ, ਪੰਜਾਬੀ, ਕਸ਼ਮੀਰੀ ਅਤੇ ਭਾਰਤੀ ਸੱਭਿਆਚਾਰ ਦੇ ਰੰਗ ਪੇਸ਼ ਕਰਦੇ ਡਾਂਸ, ਕਵਾਲੀ, ਅਤੇ ਜਾਗੋ ਵੀ ਕੱਢੀ ਗਈ। ਭੰਗੜੇ ਅਤੇ ਕੋਰੀਓਗ੍ਰਾਫੀ ਨੇ ਦਰਸ਼ਕਾਂ ਨੂੰ ਪ੍ਰੇਰਨਾ ਦਿੱਤੀ। ਇਸ ਸਮਾਰੋਹ ਦੀ ਮੁੱਖ ਕਥਾ ‘ਆਸ਼ਾ’ ਸੀ, ਜੋ ਇੱਕ ਗਰੀਬ ਕੁੜੀ ਦੀ ਕਹਾਣੀ ਹੈ। ਆਸ਼ਾ ਸਕੂਲ ਦੀ ਫੀਸ ਦੇਣ ਦੇ ਸਮਰਥ ਨਹੀਂ ਸੀ ਪਰ ਸਕੂਲ ਨੇ ਆਪਣੇ ਮੁਫ਼ਤ ਸਿੱਖਿਆ ਲਹਿਰ ਦੇ ਤਹਿਤ ਉਸਦੀ ਸਿੱਖਿਆ ਜਾਰੀ ਰੱਖੀ। ਉਸ ਦੀ ਮਿਹਨਤ ਸਦਕਾ, ਉਹ ਇਕ ਸਫ਼ਲ ਸੀਈਓ ਬਣੀ। ਇਹ ਕਹਾਣੀ ਦਰਸ਼ਕਾਂ ਨੂੰ ਉਮੀਦ ਅਤੇ ਦ੍ਰਿੜਤਾ ਦਾ ਸੰਦੇਸ਼ ਦੇ ਗਈ। ਇਸ ਮੌਕੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਾਇੰਸ ਅਤੇ ਕਾਮਰਸ ਸਟਰੀਮ ਦੇ ਚੰਗੀ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਪਤੀ ਮੌਕੇ ਫਿਨਾਲੇ ਅਤੇ ਟੈਬਲੋ ਦਾ ਦ੍ਰਿਸ਼ ਦਰਸ਼ਕਾਂ ਲਈ ਸਭ ਤੋਂ ਆਕਰਸ਼ਕ ਰਿਹਾ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਅਤੇ ਧੰਨਵਾਦੀ ਭਾਸ਼ਣ ਨਾਲ ਹੋਈ।

Advertisement

Advertisement