ਨੈਸ਼ਨਲ ਸਕੂਲ ਵੱਲੋਂ ਸਾਲਾਨਾ ਅਥਲੈਟਿਕ ਮੀਟ
ਪੱਤਰ ਪ੍ਰੇਰਕ
ਬਨੂੜ, 18 ਨਵੰਬਰ
ਇੱਥੋਂ ਦੇ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਖੇਡਾਂ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਕੈਪਟਨ ਜਗਜੀਤ ਸਿੰਘ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਖੇਡਾਂ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਹਿਰ ਦੇ ਕਈ ਮੋਹਤਬਰ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਪ੍ਰਿੰਸੀਪਲ ਨੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਆਰੰਭ ਕਰਨ ਦਾ ਐਲਾਨ ਕੀਤਾ।
ਦੌੜਾਂ ਵਿਚ ਅਰੁਸ਼ ਤੇ ਏਕਮਜੋਤ ਅਤੇ ਇੱਕ ਲੱਤ ਦੌੜ ਵਿੱਚ ਭਾਵਿਯਾ ਤੇ ਜਸਕਰਨ ਕ੍ਰਮਵਾਰ ਪਹਿਲੇ ਦੋ ਸਥਾਨਾਂ ’ਤੇ ਰਹੇ। ਰਿਲੇਅ ਰੇਸ (ਲੜਕੀਆਂ) ਵਿੱਚ ਪ੍ਰਿਧੀ ਪਹਿਲੇ, ਗੁਰਲੀਨ ਦੂਜਾ ਤੇ ਭਵਿਯਾ ਨੇ ਤੀਜਾ ਸਥਾਨ ਹਾਸਲ ਕੀਤਾ।
ਲੰਮੀ ਛਾਲ (ਲੜਕੀਆਂ) ’ਚ ਅਵਨੀਤ ਕੌਰ ਨੇ ਪਹਿਲਾ, ਗੁਰਲੀਨ ਨੇ ਦੂਜਾ ਤੇ ਭਵਿਯਾ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ’ਚ ਤਨੀਸ਼ ਪਹਿਲਾ, ਸਾਗਰ ਨੇ ਦੂਜਾ ਅਤੇ ਨਕੇਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਦੇ ਮੁਕਾਬਲਿਆਂ ਵਿੱਚ ਤਨੀਸ਼ ਦੀ ਟੀਮ ਗੁਰਸੇਵਕ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਜੇਤੂਆਂ ਦਾ ਸਨਮਾਨ ਕੀਤਾ ਗਿਆ।