For the best experience, open
https://m.punjabitribuneonline.com
on your mobile browser.
Advertisement

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਸਾਲਾਨਾ ਅਥਲੈਟਿਕ ਮੀਟ

09:40 AM Mar 10, 2024 IST
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਸਾਲਾਨਾ ਅਥਲੈਟਿਕ ਮੀਟ
ਸਾਲਾਨਾ ਅਥਲੈਟਿਕ ਮੀਟ ਦੌਰਾਨ ਮਾਰਚ ਪਾਸਟ ਕਰਦੇ ਹੋਏ ਖਿਡਾਰੀ। - ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 9 ਮਾਰਚ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਸਾਲਾਨਾ ਅਥਲੈਟਿਕ ਮੀਟ ਚਾਂਸਲਰ ਸੰਤ ਮਨਮੋਹਨ ਸਿੰਘ ਦੀ ਸਰਪ੍ਰਸਤੀ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਐੱਮਐੱਲਏ ਸਰਬਜੀਤ ਸਿੰਘ ਮੱਕੜ ਨੇ ਸ਼ਿਰਕਤ ਕੀਤੀ ਜਦਕਿ ਡੀ.ਐੱਸ.ਪੀ. ਲਵਨ ਕੁਮਾਰ, ਡੀਐੱਸਪੀ ਮਨਜੀਤ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ਅਤੇ ਕਮਲਜੀਤ ਸਿੰਘ ਜਰਮਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਆਰੰਭ ਸ਼ਬਦ ਕੀਰਤਨ ਤੋਂ ਬਾਅਦ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਦੀਪ ਜਗਾਉਣ ਦੀ ਰਸਮ ਨਾਲ ਹੋਇਆ ਜੋ ਗਿਆਨਮਈ ਅਨੁਭਵ ਦੀ ਯਾਤਰਾ ਦਾ ਪ੍ਰਤੀਕ ਹੈ। ਇਸ ਉਪਰੰਤ ਮਾਰਚ ਪਾਸਟ ਕੀਤਾ ਗਿਆ ਜਿਸ ਵਿੱਚ ਯੂਨਵਿਰਸਿਟੀ ਦੇ ਐੱਨ.ਸੀ.ਸੀ. ਦੇ ਕੈਡਿਟ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਚਾਂਸਲਰ ਬਾਬਾ ਮਨਮੋਹਨ ਸਿੰਘ ਤੋਂ ਅਥਲੈਟਿਕ ਨੂੰ ਸ਼ੂਰੂ ਕਰਨ ਦੀ ਆਗਿਆ ਲੈ ਕੇ ਅਥਲੈਟਿਕ ਮੀਟ ਦਾ ਆਗ਼ਾਜ਼ ਹੋਇਆ। ਬੈਸਟ ਮਾਰਚ ਪਾਸਟ ਦਾ ਖਿਤਾਬ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਨੇ ਜਿੱਤਿਆ। ਓਵਰਆਲ ਬੈਸਟ ਅਥਲੀਟ ਪ੍ਰੋਫ਼ੈਸ਼ਨਲ (ਲੜਕੇ) ਯੁਵਰਾਜ ਸਿੰਘ ਅਤੇ ਬੈਸਟ ਐਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੇ) ਦਾ ਖ਼ਿਤਾਬ ਗਗਨਦੀਪ ਸਿੰਘ ਨੇ ਜਿੱਤਿਆ। ਓਵਰਆਲ ਬੈਸਟ ਅਥਲੀਟ ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਹੀਰਾ ਅਤੇ ਓਵਰਆਲ ਬੈਸਟ ਅਥਲੀਟ ਨਾਨ-ਪ੍ਰੋਫ਼ੈਸ਼ਨਲ (ਲੜਕੀਆਂ) ਦਾ ਖ਼ਿਤਾਬ ਸੁਨੈਨਾ ਨੇ ਜਿੱਤਿਆ। ਬਾਬਾ ਮਨਮੋਹਨ ਸਿੰਘ ਨੇ ਅਥਲੀਟਾਂ ਦੀ ਹੌਂਸਲਾਅਫ਼ਜ਼ਾਈ ਕਰਦਿਆਂ ਡਾ. ਰਣਧੀਰ ਸਿੰਘ ਪਠਾਨੀਆਂ, ਡਾਇਰੈਕਟਰ, ਖੇਡ ਵਿਭਾਗ ਅਤੇ ਡਾ. ਅਮਰਜੀਤ ਸਿੰਘ ਐੱਚ.ਓ.ਡੀ. ਸਰੀਰਕ ਸਿੱਖਿਆ ਵਿਭਾਗ ਅਤੇੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਹ ਅਥਲੈਟਿਕ ਮੀਟ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਦੀ ਅਰਦਾਸ ਨਾਲ ਸੰਪੰਨ ਹੋਈ।

Advertisement

Advertisement
Author Image

Advertisement
Advertisement
×