ਕਵਿਤਾ ਉਚਾਰਨ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ 19 ਅਗਸਤ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿਚ ਕਵਿਤਾ ਉਚਾਰਨ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਮਿਡਲ ਵਰਗ ’ਚੋਂ ਕੋਮਲਪ੍ਰੀਤ ਕੌਰ ਸਰਕਾਰੀ ਮਿਡਲ ਸਕੂਲ ਮੋਮਨਾਬਾਦ (ਬਲਾਕ ਅਹਿਮਦਗੜ੍ਹ) ਨੇ ਪਹਿਲਾ ਸਥਾਨ, ਮਨੀਸ਼ਾ ਨੇ ਸਰਕਾਰੀ ਹਾਈ ਸਕੂਲ ਤਕੀਪੁਰ (ਬਲਾਕ ਚੀਮਾ) ’ਚੋਂ ਪਹਿਲਾ ਸਥਾਨ, ਪਰਮਵੀਰ ਸਿੰਘ ਨੇ ਸਰਕਾਰੀ ਹਾਈ ਸਕੂਲ ਬੁਗਰਾ (ਬਲਾਕ ਧੂਰੀ) ’ਚੋਂ ਪਹਿਲਾ ਸਥਾਨ, ਕੋਮਲ ਨੇ ਸਰਕਾਰੀ ਹਾਈ ਸਕੂਲ ਭਾਈ ਕੀ ਪਸ਼ੌਰ (ਬਲਾਕ ਲਹਿਰਾਗਾਗਾ) ’ਚੋਂ ਪਹਿਲਾ ਸਥਾਨ, ਰਾਜਵੀਰ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜ੍ਹੀਆਂ (ਬਲਾਕ ਮਾਲੇਰਕੋਟਲਾ-1) ’ਚੋਂ ਪਹਿਲਾ ਸਥਾਨ, ਸੰਦੀਪ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ (ਬਲਾਕ ਮਾਲੇਰਕੋਟਲਾ-2) ’ਚੋਂ ਪਹਿਲਾ ਸਥਾਨ, ਲਵਪ੍ਰੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ (ਬਲਾਕ ਮੂਣਕ) ’ਚੋਂ ਪਹਿਲਾ ਸਥਾਨ, ਜਸਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਮੰਗਵਾਲ (ਬਲਾਕ ਸੰਗਰੂਰ-1) ’ਚੋਂ ਪਹਿਲਾ ਸਥਾਨ, ਪ੍ਰੀਤ ਨੇ ਸਰਕਾਰੀ ਮਿਡਲ ਸਕੂਲ ਖੇੜੀ ਗਿੱਲਾਂ (ਬਲਾਕ ਸੰਗਰੂਰ-2) ’ਚੋਂ ਪਹਿਲਾ ਸਥਾਨ, ਸੋਨੀਆ ਨੇ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ (ਬਲਾਕ ਸੁਨਾਮ-1)’ਚੋਂ ਪਹਿਲਾ ਸਥਾਨ, ਹਸਨਦੀਪ ਕੌਰ ਨੇ ਸ.ਹ.ਸ. ਬਲਿਆਲ (ਬਲਾਕ ਸੁਨਾਮ-2) ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਉਮ ਪ੍ਰਕਾਸ਼ ਸੇਤੀਆ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸੁਖਵਿੰਦਰ ਕੌਰ ਸਿੱਧੂ ਨੇ ਸਮੂਹ ਬਲਾਕ ਨੋਡਲ ਅਫਸਰ ਸਹਬਿਾਨ ਅਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ।