ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 30 ਅਗਸਤ
ਪੰਜਾਬ ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਹਲਕਾ ਫਤਹਿਗੜ੍ਹ ਚੂੜੀਆ ਦੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਲੋਕ ਦੱਸਦੇ ਹਨ ਕਿ ਵੱਖ-ਵੱਖ ਕੇਸਾਂ ਵਿੱਚ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਜਿਸ ਕਰਕੇ ਐਡਵੋਕੇਟ ਸਤਵਿੰਦਰ ਸਿੰਘ ਨੇ ਇਸ ਕਾਰਜ ਲਈ ਮੁਫ਼ਤ ਸੇਵਾਵਾਂ ਦੇਣ ਦੀ ਹਾਮੀ ਭਰੀ ਹੈ। ‘ਆਪ’ ਦੇ ਹਲਕਾ ਫਤਹਿਗੜ੍ਹ ਚੂੜੀਆ ਤੋਂ ਇਚਾਰਜ ਪੰਨੂ ਨੇ ਦੱਸਿਆ ਕਿ ‘ਆਪ’ ਵੱਲੋਂ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ’ਤੇ ਖ਼ਰਾ ਉਤਰਿਆ ਜਾਵੇਗਾ। ਉਧਰ ਹਲਕੇ ਦੇ ਮੋਹਤਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਪੰਨੂ ਅਤੇ ਐਡਵੋਕੇਟ ਸਤਵਿੰਦਰ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਡਾਲੇਚੱਕ, ਅਵਤਾਰ ਸਿੰਘ ਕਾਲਾ ਅਫਗਾਨਾ, ਰਵਿੰਦਰ ਗਿੱਲ, ਜਗਜੀਤ ਸਿੰਘ ਜੱਗੀ ਉਧੋਵਾਲ, ਰਘਬੀਰ ਸਿੰਘ ਅਠਵਾਲ, ਮਲਜਿੰਦਰ ਸਿੰਘ ਪੁਰੀਆਂ, ਬਖਸ਼ੀਸ਼ ਸਿੰਘ ਆਜ਼ਮਪੁਰ, ਜਸਪਾਲ ਸਿੰਘ ਟਿੰਕੂ, ਰਵੇਲ ਸਿੰਘ ਪੁਰੀਆ ਤੇ ਹੋਰ ਹਾਜ਼ਰ ਸਨ।