ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਰੂਤੀ ਸੁਜ਼ੂਕੀ ਏਜੰਸੀ ਅੱਗੇ 11 ਨੂੰ ਧਰਨਾ ਦੇਣ ਦਾ ਐਲਾਨ

07:10 AM Jul 01, 2024 IST
ਕੰਪਨੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਆਗੂ।-ਫੋਟੋ: ਸੱਤੀ

ਮਸਤੂਆਣਾ ਸਾਹਿਬ: ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਵਿੱਤ ਸਕੱਤਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਮਾਰੂਤੀ ਸੁਜ਼ੂਕੀ ਦੀ ਏਜੰਸੀ ਦੇ ਅਧਿਕਾਰੀਆਂ ਨੂੰ ਮਿਲਿਆ। ਪਿੰਡ ਬਹਾਦਰਪੁਰ ਦੇ ਜਸਦੀਪ ਸਿੰਘ ਦੀ ਗੱਡੀ ਵਿੱਚ ਵਾਰ-ਵਾਰ ਨੁਕਸ ਪੈਣ ਦੇ ਕਾਰਨ ਹੋਏ ਉਸ ਦੇ ਨੁਕਸਾਨ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਕੰਪਨੀ ਵੱਲੋਂ ਹੱਲ ਨਾ ਕੀਤੇ ਜਾਣ ’ਤੇ 11 ਜੁਲਾਈ ਨੂੰ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਯੂਥ ਵਿੰਗ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਉਸ ਨੇ ਮਾਰੂਤੀ ਸਜ਼ੂਕੀ ਤੋਂ ਆਰਟੀਗਾ ਖਰੀਦੀ ਸੀ ਪਰ 35 ਹਜ਼ਾਰ ਕਿਲੋਮੀਟਰ ਚੱਲਣ ਤੋਂ ਬਾਅਦ ਨੁਕਸ ਪੈਣੇ ਸ਼ੁਰੂ ਹੋ ਗਏ। ਤੰਗ ਆ ਕੇ ਉਸ ਨੇ ਸਥਾਨਕ ਏਜੰਸੀ ਦੇ ਅਧਿਕਾਰੀਆਂ ਕੋਲ ਗੱਡੀ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਮੌਕੇ ਬਹਾਦਰਪੁਰ ਇਕਾਈ ਦੇ ਆਗੂ ਸੱਤੀ ਸਿੰਘ, ਬਿੰਦਰ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement