ਸ਼ਹੀਦ ਕੁਲਵਿੰਦਰ ਸਿੰਘ ਨੂੰ ਸਮਰਪਿਤ ਸੜਕ ਬਣਾਉਣ ਦਾ ਐਲਾਨ
06:48 AM Feb 15, 2024 IST
ਪਿੰਡ ਸ਼ਾਹਪੁਰ ਬੇਲਾ ਵਿੱਚ ਇੱਕ ਬਜ਼ੁਰਗ ਤੋਂ ਟੱਕ ਲਗਵਾ ਕੇ ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਦਿਨੇਸ਼ ਚੱਢਾ। -ਫੋਟੋ: ਰੈਤ
ਪੱਤਰ ਪ੍ਰੇਰਕ
ਨੂਰਪੁਰ ਬੇਦੀ, 14 ਫਰਵਰੀ
ਆਜ਼ਾਦੀ ਤੋਂ ਬਾਅਦ ਪਿੰਡ ਸ਼ਾਹਪੁਰ ਬੇਲਾ 28 ਲੱਖ 23 ਹਜ਼ਾਰ ਦੀ ਲਾਗਤ ਨਾਲ 11 ਫੁੱਟ ਚੌੜੀ ਅਤੇ ਤਕਰੀਬਨ ਇਕ ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਸ਼ਾਹਪੁਰ ਦੇ ਬਜ਼ੁਰਗ ਪਿਆਰਾ ਸਿੰਘ ਵੱਲੋਂ ਟੱਕ ਲਗਾ ਕੇ ਕਰਵਾਇਆ ਗਿਆ। ਵਿਧਾਇਕ ਨੇ ਕਿਹਾ ਕਿ ਹਲਕੇ ਵਿਚਲੀਆਂ ਸੜਕਾਂ ਦੇ ਅਧੂਰੇ ਪਏ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਇਸੇ ਦੌਰਾਨ ਵਿਧਾਇਕ ਚੱਢਾ ਨੇ ਦੱਸਿਆ ਕਿ ਪੁਲਵਾਮਾਂ ਵਿੱਚ ਸ਼ਹੀਦ ਹੋਏ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਨੂੰ ਜਾਣ ਵਾਲੀ ਸੜਕ ਨੂੰ 12 ਫੁੱਟ ਚੌੜੀ ਕਰਕੇ ਇੰਟਰਲਾਕ ਟਾਇਲਾਂ ਨਾਲ ਬਣਾਇਆ ਜਾਵੇਗਾ। ਇਸ ’ਤੇ ਇੱਕ ਕਰੋੜ 25 ਲੱਖ ਰੁਪਏ ਖਰਚ ਆਉਣਗੇ। ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਐਲਾਨ ਸ਼ਹੀਦ ਦੀ ਬਰਸੀ ’ਤੇ ਅੱਜ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਹਾਜ਼ਰ ਸਨ।
Advertisement
Advertisement