For the best experience, open
https://m.punjabitribuneonline.com
on your mobile browser.
Advertisement

ਮੰਗਾਂ ਨਾ ਮੰਨਣ ’ਤੇ ਸਰਕਾਰੀ ਝੋਨੇ ਦੀ ਮਿਲਿੰਗ ਦੇ ਬਾਈਕਾਟ ਦਾ ਐਲਾਨ

07:04 AM Sep 13, 2024 IST
ਮੰਗਾਂ ਨਾ ਮੰਨਣ ’ਤੇ ਸਰਕਾਰੀ ਝੋਨੇ ਦੀ ਮਿਲਿੰਗ ਦੇ ਬਾਈਕਾਟ ਦਾ ਐਲਾਨ
ਸੁਨਾਮ ਮੰਡੀ ਵਿੱਚ ਝੋਨੇ ਦੀ ਬੋਲੀ ਲਾਉਂਦੇ ਹੋਏ ਵਪਾਰੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਸਤੰਬਰ
ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਰਾਈਸ਼ ਮਿੱਲਰਜ਼ ਵਲੋਂ ਪੰਜਾਬ ਸਰਕਾਰ ਨੂੰ ਆਉਣ ਵਾਲੇ 2024-25 ਦੇ ਝੋਨੇ ਦੇ ਸੀਜ਼ਨ ਦੌਰਾਨ ਸਰਕਾਰੀ ਝੋਨੇ ਦੀ ਮਿਲਿੰਗ ਕਰਨ ਦਾ ਬਾਈਕਾਟ ਕਰਨ ਦੀ ਚਿਤਾਵਨੀ ਦਿੱਤੀ ਹੈ। ਅੱਜ ਇੱਥੇ ਹੋਈ ਭਰਵੀਂ ਮੀਟਿੰਗ ਦੌਰਾਨ ਰਾਈਸ ਮਿੱਲਰਜ਼ ਇੱਕ ਮਤਾ ਪਾਸ ਕਰਕੇ ਕਿਹਾ ਕਿ ਜੇਕਰ ਸਰਕਾਰ ਨੇ ਰਾਈਸ ਮਿੱਲਰਜ਼ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰੀ ਝੋਨੇ ਦੀ ਮਿਲਿੰਗ ਦਾ ਬਾਈਕਾਟ ਹੋਵੇਗਾ।
ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਭਵਾਨੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਦੋਵੇਂ ਜ਼ਿਲ੍ਹਿਆਂ ਨਾਲ ਸਬੰਧਿਤ ਸੰਗਰੂਰ, ਸੁਨਾਮ, ਲਹਿਰਾ, ਦਿੜਬਾ, ਭਵਾਨੀਗੜ੍ਹ, ਮੂਨਕ, ਖਨੌਰੀ, ਧੂਰੀ, ਮਲੇਰਕੋਟਲਾ, ਅਮਰਗੜ, ਸ਼ੇਰਪੁਰ, ਅਹਿਮਦਗੜ੍ਹ ਦੇ ਰਾਈਸ ਮਿੱਲਰਜ਼ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦੇਦਾਰਾਂ ਵਲੋਂ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਬਾਅਦ ਸਮੂਹ ਰਾਈਸ ਮਿੱਲਰਜ਼ ਵਲੋਂ ਇੱਕ ਮਤਾ ਪਾਸ ਕਰਕੇ ਮੌਜੂਦਾ ਸਾਲ 2024-25 ਦੇ ਝੋਨੇ ਦੇ ਸੀਜ਼ਨ ਦੌਰਾਨ ਸਰਕਾਰੀ ਝੋਨੇ ਦੀ ਮਿਲਿੰਗ ਕਰਨ ਦੇ ਬਾਈਕਾਟ ਦਾ ਫੈਸਲਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੇ ਦੱਸਿਆ ਕਿ ਕੋਈ ਵੀ ਰਾਈਸ ਮਿੱਲਰਜ਼ ਸਰਕਾਰੀ ਪੋਰਟਲ ਤੇ ਕੋਈ ਵੀ ਡਾਕੂਮੈਂਟ ਅਪਲੋਡ ਨਹੀਂ ਕਰੇਗਾ ਅਤੇ ਨਾ ਹੀ ਸਰਕਾਰ ਨਾਲ ਮਿਲਿੰਗ ਸਬੰਧੀ ਕੋਈ ਐਗਰੀਮੈਂਟ ਕਰੇਗਾ। ਇਸ ਤੋਂ ਇਲਾਵਾ ਉਦੋਂ ਤੱਕ ਕੋਈ ਵੀ ਬਾਰਦਾਨਾ ਝੋਨੇ ਦੀ ਫਸਲ ਭਰਨ ਲਈ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਪੰਜਾਬ ਸਰਕਾਰ ਰਾਈਸ ਮਿੱਲਰਜ਼ ਦੀਆਂ ਮੰਗਾਂ ਨਹੀਂ ਪਰਵਾਨ ਕਰਦੀ। ਮੀਟਿੰਗ ’ਚ ਸੰਗਰੂਰ ਤੋਂ ਵਰਿੰਦਰਪਾਲ ਟੀਟੂ, ਕਮਲ ਮਿੱਤਲ, ਰਾਜ ਗੋਇਲ, ਸੁਨਾਮ ਤੋਂ ਸੰਜੀਵ ਕਾਂਸਲ ਪੋਪੀ, ਸੁਰਜੀਤ ਸਿੰਘ ਢਿਲੋਂ, ਰਾਜੇਸ਼ ਗਾਂਧੀ, ਦਿੜ੍ਹਬਾ ਤੋਂ ਰਿਸ਼ੀ ਪਾਲ ਗੋਇਲ, ਧੂਰੀ ਤੋਂ ਸੁਰੇਸ਼ ਜਿੰਦਲ ਅਤੇ ਹੋਰ ਸ਼ਾਮਲ ਸਨ।

Advertisement

ਸੁਨਾਮ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸਥਾਨਕ ਅਨਾਜ ਮੰਡੀਂ ਵਿੱਚ ਅੱਜ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਮੈਸਰਜ ਭਗਵਾਨ ਦਾਸ ਹੇਮ ਰਾਜ ਦੀ ਦੁਕਾਨ ’ਤੇ ਰਾਜਨਵੀਰ ਸਿੰਘ ਪੁੱਤਰ ਬਿਕਰਮ ਸਿੰਘ ਪਿੰਡ ਬਦਿਆਲਾ ਦਾ 1509 ਕਿਸਮ ਦਾ ਝੋਨਾ ਵਿਕਣ ਲਈ ਆਇਆ ਜੋ 2805 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਗੋਰੀ ਓਵਰਸੀਜ਼ ਵੱਲੋਂ ਖਰੀਦ ਕੀਤਾ ਗਿਆ। ਇਸੇ ਤਰ੍ਹਾਂ ਅਨਾਜ ਮੰਡੀ ਦੀ ਇਕ ਹੋਰ ਫਰਮ ਮੈ: ਰਾਮ ਪ੍ਰਤਾਪ ਸਹਿਜ ਰਾਮ ’ਤੇ ਵੀ ਇਸੇ ਕਿਸਮ ਦਾ ਕਿਸਾਨ ਮੋਤੀ ਸਿੰਘ ਪਿੰਡ ਜਖੇਪਲ ਦਾ ਆਇਆ ਝੋਨਾ 2615 ਰੁਪਏ ਪ੍ਰਤੀ ਕੁਇੰਟਲ ਦੇ ਦਰ ਨਾਲ ਗੌਤਮ ਰਾਇਸ ਮਿੱਲ ਵੱਲੋਂ ਖਰੀਦਿਆ ਗਿਆ।

Advertisement

Advertisement
Author Image

sukhwinder singh

View all posts

Advertisement