For the best experience, open
https://m.punjabitribuneonline.com
on your mobile browser.
Advertisement

ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ

09:32 AM Oct 10, 2024 IST
ਹਿੰਦੀ  ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਅਕਤੂਬਰ
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਵਿਭਾਗ ਵੱਲੋਂ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਦੇ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 11 ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ ਨੇ ਦੱਸਿਆ ਕਿ ਹਿੰਦੀ ਦੇ 2023 ਨਾਲ ਸਬੰਧਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਅਮਰਜੀਤ ਕੌਂਕੇ ਦੀ ਪੁਸਤਕ ‘ਆਕਾਸ਼ ਕੇ ਪੰਨੇ ਪਰ’ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਯਸ਼ਪਾਲ ਸ਼ਰਮਾ ਦੀ ਪੁਸਤਕ ‘ਬਸੰਤੀ ਲੋਟ ਆਈ ਹੈ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਡਾ. ਦਰਸ਼ਨ ਤ੍ਰਿਪਾਠੀ ਦੀ ਪੁਸਤਕ ‘ਔਰ ਸ਼ਮਾਂ ਜਲਤੀ ਰਹੀ’ ਨੂੰ ਦਿੱਤੇ ਜਾਣਗੇ। ਸੰਸਕ੍ਰਿਤ ਦਾ 2022 ਨਾਲ ਸਬੰਧਤ ਕਾਲੀਦਾਸ ਪੁਰਸਕਾਰ ਡਾ. ਸਰਲਾ ਭਾਰਦਵਾਜ ਦੀ ਪੁਸਤਕ ‘ਸੰਸਕ੍ਰਿਤ ਸਾਹਿਤਯ ਮੇਂ ਨੈਤਿਕ ਮੁਲਯ ਐਵਮ ਰਾਸ਼ਟਰੀਆ ਚੇਤਨਾ’ ਨੂੰ ਅਤੇ 2023 ਦਾ ਕਾਲੀਦਾਸ ਪੁਰਸਕਾਰ ਮੋਹਨ ਲਾਲ ਸ਼ਰਮਾ ਦੀ ਪੁਸਤਕ ‘ਕੇਚਨ ਭਾਰਤੀਆ ਵਿਗਿਆਨਕ’ ਨੂੰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਹੀ ਪ੍ਰਦਾਨ ਕਰ ਦਿੱਤੇ ਜਾਣਗੇ।

Advertisement

ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਪੁਸਤਕ ‘ਰੌਸ਼ਨੀ ਕਾ ਸਫ਼ਰ’ ਨੂੰ

ਸਾਲ 2024 ਦੇ ਉਰਦੂ ਭਾਸ਼ਾ ਤਹਿਤ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ) ਮਲਕੀਤ ਸਿੰਘ ਮਛਾਣਾ ਦੀ ਪੁਸਤਕ ‘ਜੰਬੀਲ-ਏ-ਰੰਗ’ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਡਾ. ਸ਼ਸ਼ੀਕਾਂਤ ਉੱਪਲ ਦੀ ਪੁਸਤਕ ‘ਰੌਸ਼ਨੀ ਕਾ ਸਫ਼ਰ’ ਨੂੰ, ਹਾਫਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ) ਡਾ. ਇਮਰਾਨਾ ਖਾਤੂਨ ਦੀ ਪੁਸਤਕ ‘ਉਰਦੂ ਰੁਬਾਈ ਮੇਂ ਇਨਸਾਨੀ ਅਕਦਾਰ ਕੀ ਤਲਾਸ਼’ ਨੂੰ ਅਤੇ ਕਨ੍ਹੱਈਆ ਲਾਲ ਕਪੂਰ ਪੁਰਸਕਾਰ (ਨਸਰ) ‘ਜਨਾਬ ਮੁਹੰਮਦ ਬਸ਼ੀਰ ਮਾਲੇਰਕੋਟਲਵੀ’ ਦੀ ਪੁਸਤਕ ਅਜ਼ਕਾਰ (ਖਾਕੇ) ਨੂੰ ਪੁਰਸਕਾਰ ਦਿੱਤੇ ਜਾਣਗੇ।

Advertisement

Advertisement
Author Image

Advertisement