ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਰਾ ‘ਤਾਸਮਨ’ ਵੱਲੋਂ ਪੁਰਸਕਾਰਾਂ ਦਾ ਐਲਾਨ

08:05 AM Nov 08, 2024 IST

ਪਟਿਆਲਾ (ਪੱਤਰ ਪ੍ਰੇਰਕ): ਤ੍ਰੈ-ਮਾਸਿਕ ਮੈਗਜ਼ੀਨ ‘ਤਾਸਮਨ’ ਨੇ ਸਾਲ 2024 ਲਈ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਵਿਸ਼ੇਸ਼ ਮੀਟਿੰਗ ’ਚ ਇਹ ਐਲਾਨ ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਪ੍ਰਬੰਧਕੀ ਸੰਪਾਦਕ ਤਰਨਦੀਪ ਦਿਓਲ ਬਿਲਾਸਪੁਰ, ਵਰਿੰਦਰ ਅਲੀਸ਼ੇਰ, ਡਾ. ਸੁਮੀਤ ਸ਼ੰਮੀ ਵੱਲੋਂ ਕੀਤਾ ਗਿਆ। ਮੈਗਜ਼ੀਨ ਦੇ ਸੰਪਾਦਕ ਸਤਪਾਲ ਭੀਖੀ ਨੇ ਦੱਸਿਆ ਕਿ ਅਦਾਰਾ ‘ਤਾਸਮਨ’ ਵੱਲੋਂ ਇਸ ਸਾਲ ਤਾਸਮਨ ‘ਸਿਰਜਣਾ ਤੇ ਅਨੁਵਾਦ ਪੁਰਸਕਾਰ’ (ਮਾਸਟਰ ਗੁਰਮੇਲ ਸਿੰਘ ਬਿਲਾਸਪੁਰ ਦੀ ਯਾਦ ਵਿੱਚ) ਗਲਪਕਾਰ ਸਾਂਵਲ ਧਾਮੀ ਨੂੰ, ‘ਸ਼ਬਦ ਪਰਵਾਹ ਪੁਰਸਕਾਰ’ (ਹੁਕਮ ਚੰਦ ਜਿੰਦਲ ਯਾਦਗਾਰੀ ਸਨਮਾਨ) ਲਵਪ੍ਰੀਤ ਸਿੰਘ ਫੇਰੂਕੇ ਅਤੇ ਅਮਨਦੀਪ ਕੌਰ ਖੀਵਾ ਨੂੰ, ‘ਯੁਵਾ ਸਾਹਿਤ ਪੁਰਸਕਾਰ’ (ਪ੍ਰਦੀਪ ਸਿੰਘ ਚੜਿੱਕ ਦੀ ਯਾਦ ’ਚ) ਸ਼ਾਇਰ ਅਤੇ ਆਲੋਚਕ ਗੁਰਜੰਟ ਸਿੰਘ ਰਾਜੇਆਣਾ ਨੂੰ ਜਦਕਿ ‘ਸਾਹਿਤ ਵਿਸ਼ੇਸ਼ ਪੁਰਸਕਾਰ’ ਪ੍ਰਸਿੱਧ ਨਾਵਲਕਾਰ, ਅਨੁਵਾਦਕ ਤੇ ਵਾਰਤਕਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪੁਰਸਕਾਰ ਜਨਵਰੀ ਮਹੀਨੇ ਦਿੱਤੇ ਜਾਣਗੇ।

Advertisement

Advertisement