For the best experience, open
https://m.punjabitribuneonline.com
on your mobile browser.
Advertisement

ਬਰਗਾੜੀ ’ਚ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ

08:53 AM Jan 15, 2024 IST
ਬਰਗਾੜੀ ’ਚ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 14 ਜਨਵਰੀ
ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਬਰਗਾੜੀ ’ਚ 18 ਜਨਵਰੀ ਤੋਂ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ ਕੀਤਾ ਹੈ। ਇਕ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿੱਚ 1 ਜੁਲਾਈ 2021 ਤੋਂ ਸ਼ੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਪਾਰਟੀ ਵੱਲੋਂ ਗ੍ਰਿਫ਼ਤਾਰੀਆਂ ਦੇਣ ਦਾ ਦੌਰ ਜਾਰੀ ਹੈ। ਉਨ੍ਹਾਂ ਦੱਸਿਆ ਕਿ 18 ਜਨਵਰੀ ਨੂੰ ਹਰਮੀਤ ਸਿੰਘ ਸੋਢੀ ਪਟਿਆਲਾ, 19 ਨੂੰ ਧਰਮ ਸਿੰਘ ਕਲੌੜ ਫਤਹਿਗੜ੍ਹ ਸਾਹਿਬ, 20 ਨੂੰ ਜਤਿੰਦਰਬੀਰ ਸਿੰਘ ਪੰਨੂ ਗੁਰਦਾਸਪੁਰ, 21 ਨੂੰ ਪਰਮਿੰਦਰ ਸਿੰਘ ਬਾਲਿਆਂਵਾਲੀ ਬਠਿੰਡਾ, 22 ਨੂੰ ਹਰਜੀਤ ਸਿੰਘ ਵਿਰਕ ਹਰਿਆਣਾ, 23 ਨੂੰ ਗੁਰਚਰਨ ਸਿੰਘ ਗਰੇਵਾਲ ਲੁਧਿਆਣਾ, 24 ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 25 ਨੂੰ ਸੁਖਵਿੰਦਰ ਸਿੰਘ ਭਾਟੀਆ ਮੁਹਾਲੀ, 26 ਨੂੰ ਹਰਜੀਤ ਸਿੰਘ ਸੰਜੂਮਾ ਸੰਗਰੂਰ, 27 ਨੂੰ ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, 28 ਨੂੰ ਗੁਰਦੀਪ ਸਿੰਘ ਖੁਣਖੁਣ ਹੁਸ਼ਿਆਰਪੁਰ, 29 ਨੂੰ ਨਰਿੰਦਰ ਸਿੰਘ ਕਾਲਾਬੂਲਾ ਧੂਰੀ, 30 ਨੂੰ ਹਰਦੇਵ ਸਿੰਘ ਪੱਪੂ ਮਾਲੇਰਕੋਟਲਾ ਅਤੇ 31 ਜਨਵਰੀ ਨੂੰ ਮੁਖਤਿਆਰ ਸਿੰਘ ਡਡਵਿੰਡੀ ਕਪੂਰਥਲਾ ਦੀ ਅਗਵਾਈ ਹੇਠ ਜਥੇ ਗ੍ਰਿਫ਼ਤਾਰੀ ਲਈ ਜਾਣਗੇ।

Advertisement

Advertisement
Author Image

Advertisement
Advertisement
×